ਜੇ ਅੱਗ ਲਾਈਆਂ ਹੀ ਸੜਨੀ ਸੀ, ਤੇਰੇ ਖੱਤਾਂ ਨਾਲ ਸੜ ਜਾਣੀ ਸੀ...
ਜੇ ਪਾਣੀਆਂ ਦੇ ਵਿੱਚ ਹੜਨੀ ਸੀ, ਤੇਰੀ ਫੋਟੋ ਨਾਲ ਹੜ ਜਾਣੀ ਸੀ...
ਤੇਰੇ ਸਾਰੇ ਵਾਅਦੇ ਟੁੱਟ ਗਏ ਨੇ....
ਸਾਰੇ ਵਾਅਦੇ ਟੁੱਟ ਗਏ ਨੇ.... ਸਾਡੀ ਆਸ ਦਾ ਟੁੱਟਣਾ ਬਾਕੀ ਏ....
ਜਿਹਦੇ ਵਿਚ ਤੇਰੀ ਯਾਦ ਪਈ.. ਦਿਲ ਕੱਢ ਕੇ ਸੁੱਟਣਾ ਬਾਕੀ ਏ........੨
ਦੁੱਖ ਦੇਣੀਏ ਕੀ ਕਰੀਏ, ਸਾਨੂੰ ਰੋਗ ਅਵੱਲੜੇ ਲਾ ਗਈ ਏਂ...
ਹਾਏ....ਦੁੱਖ ਦੇਣੀਏ ਕੀ ਕਰੀਏ, ਸਾਨੂੰ ਰੋਗ ਅਵੱਲੜੇ ਲਾ ਗਈ ਏਂ...
ਅਸੀਂ ਉੱਜੜੇ-ਉੱਜੜੇ ਫਿਰਦੇ ਆਂ, ਠੇਡੇ ਰਾਵਾਂ ਵਿਚ ਪਾ ਗਈ ਏਂ...
ਸਾਡੀ ਜਿੰਦ ਸੂਲੀ ਤੇ ਟੰਗੀ ਗਈ....
ਸਾਡੀ ਜਿੰਦ ਸੂਲੀ ਤੇ ਟੰਗੀ ਗਈ, ਇਕ ਸਾਹ ਦਾ ਮੁੱਕਣਾ ਬਾਕੀ ਏ....
ਜਿਹਦੇ ਵਿਚ ਤੇਰੀ ਯਾਦ ਪਈ.. ਦਿਲ ਕੱਢ ਕੇ ਸੁੱਟਣਾ ਬਾਕੀ ਏ.......੨
ਸਾਡੇ ਹਾਸੇ ਸਾਥੋਂ ਰੁੱਸ ਗਏ ਨੇ, ਹੰਝੂਆਂ ਨਾਲ ਪੈ ਗਈ ਯਾਰੀ ਨੀ..
ਸਾਡੇ ਹਾਸੇ ਸਾਥੋਂ ਰੁੱਸ ਗਏ ਨੇ, ਹੰਝੂਆਂ ਨਾਲ ਪੈ ਗਈ ਯਾਰੀ ਨੀ..
ਜਿਹਦਾ ਦੁਨੀਆਂ ਤੇ ਕੋਈ ਦਾਰੂ ਨਾ, ਐਸੀ ਤੂੰ ਲਾਈ ਬਿਮਾਰੀ ਨੀ...
ਫੱਟ ਰਿੱਸਦੇ ਤਾਂ ਅਸੀਂ ਰੋਕ ਲਏ...
ਰਿੱਸਦੇ ਤਾਂ ਅਸੀਂ ਰੋਕ ਲਏ, ਧੜਕਨ ਦਾ ਰੁੱਕਣਾ ਬਾਕੀ ਏ....
ਜਿਹਦੇ ਵਿਚ ਤੇਰੀ ਯਾਦ ਪਈ.. ਦਿਲ ਕੱਢ ਕੇ ਸੁੱਟਣਾ ਬਾਕੀ ਏ.......੨
ਤੂੰ ਕੀ ਨੀ ਕੀਤਾ ਬੇਕਦਰਦੇ, ਸਾਨੂੰ ਮਿੱਟੀ ਵਿਚ ਮਿਲਾਉਣ ਲਈ..
ਤੂੰ ਕੀ ਨੀ ਕੀਤਾ ਬੇਕਦਰਦੇ, ਸਾਨੂੰ ਮਿੱਟੀ ਵਿਚ ਮਿਲਾਉਣ ਲਈ..
"ਨਿਜਾਮਪੁਰੀਏ" "ਕਾਲੇ" ਨੇ, ਲਾਈਆਂ ਸੀ ਤੋੜ ਨਿਭਾਉਣ ਲਈ..
ਅਸੀਂ ਵਾਂਗ ਤਵੀਤਾਂ ਸੁੱਕ ਗਏ ਆਂ....
ਵਾਂਗ ਤਵੀਤਾਂ ਸੁੱਕ ਗਏ ਆਂ, ਦਰ ਮੌਤ ਦੇ ਢੁੱਕਣਾ ਬਾਕੀ ਏ.....
ਜਿਹਦੇ ਵਿਚ ਤੇਰੀ ਯਾਦ ਪਈ.. ਦਿਲ ਕੱਢ ਕੇ ਸੁੱਟਣਾ ਬਾਕੀ ਏ.......
ਜਿਹਦੇ ਵਿਚ ਤੇਰੀ ਯਾਦ ਪਈ.. ਦਿਲ ਕੱਢ ਕੇ ਸੁੱਟਣਾ ਬਾਕੀ ਏ.......
ਜਿਹਦੇ ਵਿਚ ਤੇਰੀ ਯਾਦ ਪਈ..
ਦਿਲ ਕੱਢ ਕੇ ਸੁੱਟਣਾ ਬਾਕੀ ......
Singer - Sabar Koti
Song - Yaad
Wednesday, December 4, 2019
Sabar Koti-Yaad
Subscribe to:
Post Comments
(
Atom
)
No comments :
Post a Comment