biggest platform for punjabi lyrics, hariyanvi lyrics and other regional language lyrics.

Wednesday, December 4, 2019

Din Kinvein Gujarenga - Gora Chakkwala Punjabi font

No comments :


Female

ਮੇਰੀ ਗਲ ਸੁਣੀ ਦਿਲਦਾਰਾ, ਲੱਗੇ ਜਾਨੋਂ ਵੱਧ ਪਿਆਰਾ..........੨
ਚੇਤੇ ਰੱਖੇਂਗਾ ਜਾਂ ਮੈਨੂੰ ਦਿਲੋਂ ਵਿਸਾਰੇਂਗਾ.
ਮੈਂ ਜਦ ਗਈ ਵਿਆਹੀ ਵੇ ਦਿਨ ਕਿਵੇਂ ਗੁਜ਼ਾਰੇਂਗਾ......੨

Male

ਮੂੰਹੋਂ ਇਹ ਗੱਲ ਕਹਿ ਨਾ ਅੜੀਏ, ਹੋਣਾ ਇਹ ਦੁੱਖ ਸਹਿ ਨਾ ਅੜੀਏ....੨
ਜਿਉਂਦੇ ਜੀਅ ਨੀ ਸਹਿ ਹੋਣਾ ਜੇ ਇਹ ਦੁੱਖ ਲਾਵੇਂਗੀ
ਯਾਰ ਜ਼ਹਾਨੋਂ ਤੁਰ ਜੁਗਾ, ਜੇ ਵਿਆਹ ਕਰਵਾਵੇਂਗੀ.........੨

Female

ਤੂੰ ਮੈਨੂੰ ਬਿਨ ਮਿਲਿਆਂ ਤੋਂ ਇਕ ਪਲ ਨਾ ਰਹਿੰਦਾ ਵੇ
ਤੇਰੇ ਨਾਲ ਜਹਾਨ ਜਾਨ ਤੋਂ ਪਿਆਰੀ ਕਹਿੰਦਾ ਵੇ..........੨
ਕਿਸ ਨਾਲ ਗੱਲਾਂ ਕਰ ਕਰ ਕੇ
ਕਿਸ ਨਾਲ ਗੱਲਾਂ ਕਰ ਕਰ ਕੇ, ਦਿਲੋਂ ਦਰਦ ਨਿਵਾਰੇਂਗਾ
ਮੈਂ ਜਦ ਗਈ ਵਿਆਹੀ ਵੇ ਦਿਨ ਕਿਵੇਂ ਗੁਜ਼ਾਰੇਂਗਾ......੨

Male

ਰੱਬ ਅੱਗੇ ਅਰਦਾਸ ਕਰਾਂ ਇਹ ਦਿਨ ਕਦੇ ਆਵੇ ਨਾ
ਮੇਰੇ ਕੋਲੋਂ ਹੋਰ ਕੋਈ ਤੈਨੂੰ ਖੋ ਲੈ ਜਾਵੇ ਨਾ...............੨
ਮੈਨੂੰ ਹੈ ਵਿਸ਼ਵਾਸ਼ ਪੂਰਾ......
ਮੈਨੂੰ ਹੈ ਵਿਸ਼ਵਾਸ਼ ਪੂਰਾ, ਨਾ ਕਹਿਰ ਕਮਾਵੇਂਗੀ
ਯਾਰ ਜ਼ਹਾਨੋਂ ਤੁਰ ਜੁਗਾ, ਜੇ ਵਿਆਹ ਕਰਵਾਵੇਂਗੀ.........੨

Female

ਕਰ ਜੇ ਦੂਰ ਤੇਰੇ ਤੋਂ ਕੂੰਝ ਨਿਮਾਣੀ ਨੂੰ
ਕਿੰਝ ਲਿਖੇਂਗਾ ਗੀਤਾਂ ਵਿਚ ਤੁੰ ਦਰਦ ਕਹਾਣੀ ਨੂੰ
ਕਰ ਜੇ ਦੂਰ ਤੇਰੇ ਤੋਂ ਕੂੰਝ ਨਿਮਾਣੀ ਨੂੰ
ਕਿੰਝ ਲਿਖੇਂਗਾ ਗੀਤਾਂ ਵਿਚ ਤੁੰ ਦਰਦ ਕਹਾਣੀ ਨੂੰ
ਕੇਵਲ ਨਾਗਾਂ ਵਾਲਿਆ ਵੇ
ਕੇਵਲ ਨਾਗਾਂ ਵਾਲਿਆ, ਲਿਖ ਲਿਖ ਵਰਕੇ ਪਾੜੇਂਗਾ
ਮੈਂ ਜਦ ਗਈ ਵਿਆਹੀ ਵੇ ਦਿਨ ਕਿਵੇਂ ਗੁਜ਼ਾਰੇਂਗਾ......੨

Male

ਦੁਨੀਆਂ ਉਤੇ ਪਿਆਰ ਤੇਰਾ, ਤੈਨੂੰ ਨਜ਼ਰ ਨਾ ਆਉਗਾ
ਇਸ਼ਕ ਤੇਰੇ ਵਿਚ ਮਰਿਆ, ਕਬਰ ਤੇ ਲਿਖਿਆ ਜਾਉਗਾ
ਹੋ ਇਸ਼ਕ ਤੇਰੇ ਵਿਚ ਮਰਿਆ, ਕਬਰ ਤੇ ਲਿਖਿਆ ਜਾਉਗਾ
ਰਾਹ ਕਬਰਾਂ ਦੇ ਪੈ ਜੀਂ ਜਦ ਸੌਹਰਿਆਂ ਤੋਂ ਆਵੇਂਗੀ
ਯਾਰ ਜਹਾਨੋਂ ਤੁਰ ਜੁਗਾ, ਜੇ ਵਿਆਹ ਕਰਵਾਵੇਂਗੀ.........੨

Female

ਮੈਂ ਜਦ ਗਈ ਵਿਆਹੀ ਵੇ ਦਿਨ ਕਿਵੇਂ ਗੁਜ਼ਾਰੇਂਗਾ......੨

Song - Din Kinvein Gujarenga
Singer - Gora Chakkwala


No comments :

Post a Comment