ਕਿਹਦੇ ਕਿਹਦੇ ਨਾਲ ਲੜੇਂਗਾ, ਕਿਹਦਾ ਕਿਹਦਾ ਮੂੰਹ ਫੜੇਂਗਾ..............੨
ਇਹਦੇ ਨਾਲੋਂ ਚੰਗਾ ਚੁੱਪ ਰਹਿ ਦਿਲਾ ਮੇਰੇਆ
ਜੇ ਟੁੱਟ ਹੀ ਗਿਆ ਤੇ ਦੁੱਖ ਸਹਿ ਦਿਲਾ ਮੇਰੇਆ
ਟੁੱਟ ਹੀ ਗਿਆ ਤੇ ਦੁੱਖ ਸਹਿ ਦਿਲਾ ਮੇਰੇਆ...
ਆਪਣੇਆਂ ਨੇ ਕਰੀ ਨਾ ਬੇਗਾਨੇਆਂ ਨੇ ਕਰੀ ਐ
ਮਾੜੀ ਸਾਥੋਂ ਖੁੰਝ ਗਏ ਨਿਸ਼ਾਨੇਆਂ ਨੇ ਕਰੀ ਐ
ਆਪਣੇਆਂ ਨੇ ਕਰੀ ਨਾ ਬੇਗਾਨੇਆਂ ਨੇ ਕਰੀ ਐ
ਮਾੜੀ ਸਾਥੋਂ ਖੁੰਝ ਗਏ ਨਿਸ਼ਾਨੇਆਂ ਨੇ ਕਰੀ ਐ
ਕਿਸੇ ਨੂੰ ਨਾ ਬੁਰਾ ਭਲਾ ਕਹਿ ਦਿਲਾ ਮੇਰੇਆ
ਜੇ ਟੁੱਟ ਹੀ ਗਿਆ ਤੇ ਦੁੱਖ ਸਹਿ ਦਿਲਾ ਮੇਰੇਆ
ਟੁੱਟ ਹੀ ਗਿਆ ਤੇ ਦੁੱਖ ਸਹਿ ਦਿਲਾ ਮੇਰੇਆ...
ਹਾਏ... ਵੇਖੀਂ ਕਦੇ ਜਾਲਾ ਪਾਉਂਦੀ ਮਕੜੀ ਦੇ ਵਲ
ਆ ਜੂਗੀ ਸਮਝ ਤੈਨੂੰ ਆਪੇ ਸਾਰੀ ਗਲ
ਹਾਏ... ਵੇਖੀਂ ਕਦੇ ਜਾਲਾ ਪਾਉਂਦੀ ਮਕੜੀ ਦੇ ਵਲ
ਆ ਜੂਗੀ ਸਮਝ ਤੈਨੂੰ ਆਪੇ ਸਾਰੀ ਗਲ
ਮੱਥੇ ਤੇ ਨਾ ਹੱਥ ਰੱਖ ਬਹਿ ਦਿਲਾ ਮੇਰੇਆ
ਜੇ ਟੁੱਟ ਹੀ ਗਿਆ ਤੇ ਦੁੱਖ ਸਹਿ ਦਿਲਾ ਮੇਰੇਆ
ਟੁੱਟ ਹੀ ਗਿਆ ਤੇ ਦੁੱਖ ਸਹਿ ਦਿਲਾ ਮੇਰੇਆ...
ਤੂੰ ਹੀ ਝੱਲੇਆ ਜੇ ਏਦਾਂ ਢੇਰੀ ਢਾਹ ਕੇ ਬਹਿ ਗਿਆ
ਦੱਸ "ਸ਼ਹਿਬਾਜ਼" ਕੋਲੇ ਪਿੱਛੇ ਫੇਰ ਕੀ ਰਹਿ ਗਿਆ
ਤੂੰ ਹੀ ਝੱਲੇਆ ਜੇ ਏਦਾਂ ਢੇਰੀ ਢਾਹ ਕੇ ਬਹਿ ਗਿਆ
ਦੱਸ "ਸ਼ਹਿਬਾਜ਼" ਕੋਲੇ ਪਿੱਛੇ ਫੇਰ ਕੀ ਰਹਿ ਗਿਆ
ਓਹਦੀ ਵੀ ਤਾ ਸਾਰ ਜ਼ਰਾ ਲੈ ਦਿਲਾ ਮੇਰੇਆ
ਜੇ ਟੁੱਟ ਹੀ ਗਿਆ ਤੇ ਦੁੱਖ ਸਹਿ ਦਿਲਾ ਮੇਰੇਆ
ਟੁੱਟ ਹੀ ਗਿਆ ਤੇ ਦੁੱਖ ਸਹਿ ਦਿਲਾ ਮੇਰੇਆ........
Song - Dila Mereya
Singer - Nachatar Gill
Wednesday, December 4, 2019
Dila Mereya - Nachatar Gill punjabi font
Subscribe to:
Post Comments
(
Atom
)
No comments :
Post a Comment