ਫਿੱਕੇ ਲੱਗਦੇ ਨੇ ਦਿਨ, ਸੱਜਣਾ ਵੇ ਤੇਰੇ ਬਿਨ....
ਫਿੱਕੇ ਲੱਗਦੇ ਨੇ ਦਿਨ, ਸੱਜਣਾ ਵੇ ਤੇਰੇ ਬਿਨ....
ਚਾਅਵਾਂ ਸਾਡੀਆਂ ਨੂੰ ਹਾਏ ਵੇ, ਪੁਗਾਉਣ ਵਾਲਾ ਕੋਈ ਨਾ....
ਕਿਦੇ ਨਾਲ ਰੁੱਸੀਏ... ਮਨਾਉਣ ਵਾਲਾ ਕੋਈ ਨਾ..........੨
ਦੱਸ ਕਿਦੇ ਦਰ ਜਾਕੇ, ਹੁਣ ਕਰਾਂ ਫਰਿਆਦ ਮੈਂ,
ਤਾਰਿਆਂ ਤੋਂ ਮੰਗਾ ਕਿਵੇਂ, ਚੰਨ ਦੀ ਮੁਰਾਦ ਮੈਂ.....
ਦੱਸ ਕਿਦੇ ਦਰ ਜਾਕੇ, ਹੁਣ ਕਰਾਂ ਫਰਿਆਦ ਮੈਂ,
ਤਾਰਿਆਂ ਤੋਂ ਮੰਗਾ ਕਿਵੇਂ, ਚੰਨ ਦੀ ਮੁਰਾਦ ਮੈਂ.....
ਸੁੰਨਾ ਹੋਈਆ ਸਾਰਾ ਸ਼ਹਿਰ, ਚੰਨਾਂ ਤੇਰੇ ਤੋਂ ਬਗੈਰ,
ਬਣ ਪੁੰਨਿਆਂ ਵੇ ਹਾਏ ਹੁਣ, ਆਉਣ ਵਾਲਾ ਕੋਈ ਨਾ...
ਕਿਦੇ ਨਾਲ ਰੁੱਸੀਏ... ਮਨਾਉਣ ਵਾਲਾ ਕੋਈ ਨਾ...........੨
ਸਾਨੂੰ ਸਮਝ ਨਾ ਆਏ, ਇਹ ਕਰਮਾਂ ਦੇ ਖੇਲ,
ਜੇ ਨਹੀਂ ਸੀ ਮਿਲਾਉਣਾ, ਕਾਹਤੋਂ ਕਰੀਆ ਸੀ ਮੇਲ...
ਸਾਨੂੰ ਸਮਝ ਨਾ ਆਏ, ਇਹ ਕਰਮਾਂ ਦੇ ਖੇਲ,
ਜੇ ਨਹੀਂ ਸੀ ਮਿਲਾਉਣਾ, ਕਾਹਤੋਂ ਕਰੀਆ ਸੀ ਮੇਲ...
ਚਿਤ ਲੱਗੇ ਨਾ ਵਿਚਾਰਾ, ਹੋ ਗਏ ਅੱਥਰੂ ਅਵਾਰਾ,
ਹੁਣ ਗਲ ਲਾ ਕੇ ਸਾਨੂੰ ਹਾਏ, ਵਰਾਉਣ ਵਾਲਾ ਕੋਈ..
ਕਿਦੇ ਨਾਲ ਰੁੱਸੀਏ... ਮਨਾਉਣ ਵਾਲਾ ਕੋਈ ਨਾ...........੨
ਸੁਣ ਜਿਉਣ ਜੋਗਿਆ ਵੇ, ਹੁਣ ਜਿੰਦਗੀ ਨਹੀਂ ਭਾਉਂਦੀ,
ਬੜੀ ਮੰਗ-ਮੰਗ ਵੇਖੀ, ਭੈੜੀ ਮੌਤ ਵੀ ਨਹੀਂ ਆਉਂਦੀ..
ਸੁਣ ਜਿਉਣ ਜੋਗਿਆ ਵੇ, ਹੁਣ ਜਿੰਦਗੀ ਨਹੀਂ ਭਾਉਂਦੀ,
ਬੜੀ ਮੰਗ-ਮੰਗ ਵੇਖੀ, ਭੈੜੀ ਮੌਤ ਵੀ ਨਹੀਂ ਆਉਂਦੀ..
ਹੋ ਗਈ ਜਿੰਦ ਗਮਗੀਨ, ਖੋਈਆ ਰੱਬ ਤੋਂ ਯਕੀਨ,
ਹੁਣ ਸਾਨੂੰ ਹੌਂਸਲੇ, ਧਰਾਉਣ ਵਾਲਾ ਕੋਈ ਨਾ,
ਕਿਦੇ ਨਾਲ ਰੁੱਸੀਏ... ਮਨਾਉਣ ਵਾਲਾ ਕੋਈ ਨਾ...........੨
ਕਿਦੇ ਨਾਲ ਰੁੱਸੀਏ... ਮਨਾਉਣ ਵਾਲਾ ਕੋਈ ਨਾ.......
Song - Manaun Wala Koi na
Singer - Happy Jaura
Wednesday, December 4, 2019
Manaun Wala Koi na-Happy Jaura Punjabi font
Subscribe to:
Post Comments
(
Atom
)
No comments :
Post a Comment