ਕਦੇ ਲਾਰਿਆਂ ਦੀ ਚੋਗ, ਕਦੇ ਗੱਲਾਂ ਦੇ ਪਹਾੜ..
ਠੰਡੀ ਹਵਾ ਵਾਂਗ ਆਏ,ਗਏ ਅੱਗ ਵਾਗੂੰ ਸਾੜ..
ਹੱਥੀਂ ਮਾਰ ਕੇ ਤੂੰ ਜੀਣ ਦਾ....
ਹੱਥੀਂ ਮਾਰ ਕੇ ਤੂੰ ਜੀਣ ਦਾ, ਸਵਾਲ ਪੁੱਛਦੀ ਏਂ...
ਸਾਡੇ ਪਿਆਰ ਨੂੰ ਜਾਣੇਂ.....੨
ਟੁੱਟੇ ਫੁੱਲਾਂ ਕੋਲੋਂ ਮਹਿਕਾਂ..
ਫੁੱਲਾਂ ਕੋਲੋਂ ਮਹਿਕਾਂ ਦਾ, ਖਿਆਲ ਪੁੱਛਦੀ ਏਂ...
ਸਾਡੇ ਪਿਆਰ ਨੂੰ ਜਾਣੇਂ.....੪
ਦੁੱਖੀ ਕਰਦੀਂ ਏਂ ਦਿਲ, ਤੈਨੂੰ ਹੋਵੇ ਨਾ ਅਹਿਸਾਸ..
ਤਾਹੀਂ ਯਾਰੀਆਂ ਦੀ ਗੱਲ, ਤੈਨੂੰ ਆਈ ਨਹਿਓ ਰਾਸ.....
ਤਾਹੀਂ ਯਾਰੀਆਂ ਦੀ ਗੱਲ, ਤੈਨੂੰ ਆਈ ਨਹਿਓ ਰਾਸ.....
ਆਪੇ ਲੁੱਟ ਤੂੰ ਹੋਈਆ.....
ਆਪੇ ਲੁੱਟ ਤੂੰ ਹੋਈਆ ਕਿਵੇਂ ਕੰਗਾਲ ਪੁੱਛਦੀ ਏਂ...
ਸਾਡੇ ਪਿਆਰ ਨੂੰ ਜਾਣੇਂ.....੨
ਟੁੱਟੇ ਫੁੱਲਾਂ ਕੋਲੋਂ ਮਹਿਕਾਂ..
ਫੁੱਲਾਂ ਕੋਲੋਂ ਮਹਿਕਾਂ ਦਾ, ਖਿਆਲ ਪੁੱਛਦੀ ਏਂ...
ਸਾਡੇ ਪਿਆਰ ਨੂੰ ਜਾਣੇਂ.....੩
ਤੇਰੇ ਨਾਲ ਨਾਲ ਰਹੇ ਸਦਾ ਬਣ ਪਰਛਾਵਾਂ...੨
ਆਪੇ ਖੇਡਦੀ ਏਂ ਸਾਥੋਂ....
ਖੇਡਦੀ ਏਂ ਸਾਥੋਂ ਕਿਹੜੀ ਚਾਲ ਪੁੱਛਦੀ ਏਂ...
ਸਾਡੇ ਪਿਆਰ ਨੂੰ ਜਾਣੇਂ.....੨
ਟੁੱਟੇ ਫੁੱਲਾਂ ਕੋਲੋਂ ਮਹਿਕਾਂ..
ਫੁੱਲਾਂ ਕੋਲੋਂ ਮਹਿਕਾਂ ਦਾ, ਖਿਆਲ ਪੁੱਛਦੀ ਏਂ...
ਸਾਡੇ ਪਿਆਰ ਨੂੰ ਜਾਣੇਂ.....੩
ਸਾਡੀ ਮੁੱਕੀ ਨਹਿਉ ਬਾਤ, ਤੈਨੂੰ ਭੁੱਲ ਗਏ ਹੁੰਗਾਰੇ....
ਸਾਂਝੀ ਬਣੇ "ਗੁਰਮਿੰਦਰਾ", ਇਹ ਚੰਨ ਤੇ ਸਿਤਾਰੇ...੨
" ਕੈਂਡੋਵਾਲ" ਦੀਆਂ ਅੱਖਾਂ....
" ਕੈਂਡੋਵਾਲ" ਦੀਆਂ ਅੱਖਾਂ, ਕਾਹਤੋਂ ਲਾਲ ਪੁੱਛਦੀ ਏਂ...
ਸਾਡੇ ਪਿਆਰ ਨੂੰ ਜਾਣੇਂ.....੨
ਟੁੱਟੇ ਫੁੱਲਾਂ ਕੋਲੋਂ ਮਹਿਕਾਂ..
ਫੁੱਲਾਂ ਕੋਲੋਂ ਮਹਿਕਾਂ ਦਾ, ਖਿਆਲ ਪੁੱਛਦੀ ਏਂ...
ਸਾਡੇ ਪਿਆਰ ਨੂੰ ਜਾਣੇਂ.....੩
Song - Tutte fullan Kolon
Singer - Nachatar Gill
Wednesday, December 4, 2019
Tutte fullan Kolon-Nachatar Gill punjabi font
Subscribe to:
Post Comments
(
Atom
)
No comments :
Post a Comment