ਖੇਜ਼ ਇਸ਼ਕ ਦੇ ਨਾਲ ਨਾ ਲਾਇਓ, ਇਹ ਭੇਸ਼ ਵਟਾ ਕੇ ਲੁੱਟ ਲੈਂਦਾ ਹਾਏ ਉਏ
ਇਹ ਇਸ਼ਕ ਅਵੱਲੜਾ ਡਾਕੂ ਏ, ਬਸ ਨੈਣ ਮਿਲਾ ਕੇ ਲੁੱਟ ਲੈਂਦਾ ਹਾਏ ਉਏ
ਬੱਸ ਰਹਿਣ ਦੇ ਠੱਗੀਆਂ ਮਾਰਨ ਨੂੰ ਹਾਏ.... ਘਰ ਵੱਸਦੇ ਹੋਰ ਉਜਾੜਨ ਨੂੰ ਹਾਏ..........੨
ਨਹੀਂ ਰੋਜ਼ ਰੋਜ਼ ਦੇ ਨਵੇਂਆਂ ਸੰਗ.....ਹਾਏ
ਨਹੀਂ ਰੋਜ਼ ਰੋਜ਼ ਦੇ ਨਵੇਂਆਂ ਸੰਗ, ਇਕਰਾਰ ਬਦਲਦੀ ਰਹਿ ਜੇਂਗੀ ਹਾਏ
ਹੱਥ ਕੱਖ ਨੀ ਆਉਣਾ ਬੇਕਦਰੇ, ਬੱਸ ਯਾਰ ਬਦਲਦੀ ਰਹਿ ਜੇਂਗੀ
ਹੱਥ ਕੱਖ ਨੀ ਆਉਣਾ ਬੇਕਦਰੇ, ਬੱਸ ਯਾਰ ਬਦਲਦੀ ਰਹਿ ਜੇਂਗੀ ...... ਹਾਏ
ਕਿਸੇ ਫੁੱਲਾਂ ਵਾਲੀ ਤਿਤਲੀ ਦਾ, ਪਰਛਾਵਾਂ ਪੈ ਗਿਆ ਤੇਰੇ ਤੇ...........੨
ਓਹ ਫੁੱਲਾਂ ਉਤੇ ਡੁੱਲਦੀ ਏ, ਤੂੰ ਡੁੱਲ ਜੇਂ ਸੋਹਣੇ ਚਿਹਰੇ ਤੇ
ਫੁੱਲਾਂ ਉਤੇ ਡੁੱਲਦੀ ਏ, ਤੂੰ ਡੁੱਲ ਜੇਂ ਸੋਹਣੇ ਚਿਹਰੇ ਤੇ
ਨਿੱਤ ਆਪਣੇ ਗਲ ਦੀਆਂ ਬਾਹਾਂ ਦਾ.....
ਨਿੱਤ ਆਪਣੇ ਗਲ ਦੀਆਂ ਬਾਹਾਂ ਦਾ, ਜੇ ਹਾਰ ਬਦਲਦੀ ਰਹਿ ਜੇਂਗੀ ਹਾਏ
ਹੱਥ ਕੱਖ ਨੀ ਆਉਣਾ ਬੇਕਦਰੇ, ਬੱਸ ਯਾਰ ਬਦਲਦੀ ਰਹਿ ਜੇਂਗੀ
ਹੱਥ ਕੱਖ ਨੀ ਆਉਣਾ ਬੇਕਦਰੇ, ਬੱਸ ਯਾਰ ਬਦਲਦੀ ਰਹਿ ਜੇਂਗੀ ...... ਹਾਏ
ਤੂੰ ਨੈਣ ਮਿਲਾਉਣੇ ਸਿੱਖ ਲਏ ਨੇ, ਪਰ ਵਫਾ ਤੋਂ ਕੋਹਾਂ ਦੂਰ ਏਂ ਤੂੰ.........੨
ਥਾਂ ਥਾਂ ਤੇ ਦਿਲ ਲਾ ਬਹਿੰਦੀ ਏਂ, ਬੜੀ ਆਦਤ ਤੋਂ ਮਜ਼ਬੂਰ ਏਂ ਤੂੰ.......੨
ਬੱਸ ਖੇਡ ਪਿਆਰ ਨੂੰ ਜਾਣੇਂ ਤੂੰ.....
ਬੱਸ ਖੇਡ ਪਿਆਰ ਨੂੰ ਜਾਣੇਂ ਤੂੰ, ਕਿਰਦਾਰ ਬਦਲਦੀ ਰਹਿ ਜੇਂਗੀ
ਹੱਥ ਕੱਖ ਨੀ ਆਉਣਾ ਬੇਕਦਰੇ, ਬੱਸ ਯਾਰ ਬਦਲਦੀ ਰਹਿ ਜੇਂਗੀ
ਹੱਥ ਕੱਖ ਨੀ ਆਉਣਾ ਬੇਕਦਰੇ, ਬੱਸ ਯਾਰ ਬਦਲਦੀ ਰਹਿ ਜੇਂਗੀ ...... ਹਾਏ
ਤੇਰੇ ਨੱਖਰੇ, ਸੋਖ ਅਦਾਵਾਂ ਨੇ, ਰੰਗ ਬਦਲਣ ਦੇਰ ਨਾ ਲਾਉਂਦੇ ਨੇ......੨
ਤੇਰੇ ਜ਼ਿਕਰ ਹੋਵੇ ਹੋਵੇ ਜਦ ਲੋਕਾਂ ਵਿਚ, ਨਾਂ ਕਈਆਂ ਦੇ ਫਿਰ ਆਉਂਦੇ ਨੇ.....੨
ਕਹੇ "ਕਮਲ" ਤੁੰ ਆਖਰ ਰੋਣਾ ਏ.... ਹਾਏ
ਕਹੇ "ਕਮਲ" ਤੁੰ ਆਖਰ ਰੋਣਾ ਏ, ਜੇ ਹੱਕਦਾਰ ਬਦਲਦੀ ਰਹਿ ਜੇਂਗੀ... ਹਾਏ
ਹੱਥ ਕੱਖ ਨੀ ਆਉਣਾ ਬੇਕਦਰੇ, ਬੱਸ ਯਾਰ ਬਦਲਦੀ ਰਹਿ ਜੇਂਗੀ
ਹੱਥ ਕੱਖ ਨੀ ਆਉਣਾ ਬੇਕਦਰੇ, ਬੱਸ ਯਾਰ ਬਦਲਦੀ ਰਹਿ ਜੇਂਗੀ ...... ਹਾਏ
Song - Yaar Badal di
Singer - Durga Rangila
Wednesday, December 4, 2019
Yaar Badaldi - Durga Rangila Punjabi font
Subscribe to:
Post Comments
(
Atom
)
No comments :
Post a Comment