ਤੈਨੂੰ ਅਸੀਂ ਸੱਜਣਾਂ ਦੀ, ਉਂਗਲੀ ਚ ਪਾਈਆ ਸੀ...
ਤੇਰੇ ਨਾਲ ਉਹਨਾਂ ਨੂੰ ਮੈਂ, ਆਪਣਾ ਬਣਾਈਆ ਸੀ,
ਤੈਨੂੰ ਅਸੀਂ ਸੱਜਣਾਂ ਦੀ, ਉਂਗਲੀ ਚ ਪਾਈਆ ਸੀ...
ਤੇਰੇ ਨਾਲ ਉਹਨਾਂ ਨੂੰ ਮੈਂ, ਆਪਣਾ ਬਣਾਈਆ ਸੀ,
ਸਾਨੂੰ ਤੇ ਉਹ ਛੱਡ ਗਏ ਨੇ....
ਸਾਨੂੰ ਤੇ ਉਹ ਛੱਡ ਗਏ ਨੇ, ਤੈਨੂੰ ਕਾਹਤੋਂ ਲਾਹ ਗਏ..
ਦੱਸ ਛੱਲੀਆ ਵੇ, ਸਾਡੇ ਯਾਰ ਕਿਹੜੇ ਰਾਹ ਗਏ......੨
ਤੂੰ ਵੀ ਕੱਲਾ, ਮੈਂ ਵੀ ਕੱਲਾ...ਦੋਵੇਂ ਕੱਲੇ ਰਹਿ ਗਏ...
ਤੂੰ ਵੀ ਕੱਲਾ, ਮੈਂ ਵੀ ਕੱਲਾ...ਕੱਲੇ ਦੋਵੇਂ ਰਹਿ ਗਏ...
ਛੱਡ ਗਿਓਂ ਸਾਨੰ ਡੋਲੀ, ਗੈਰਾਂ ਦੀ ਨੇ ਬਹਿ ਗਏ..
ਗੈਰਾਂ ਦੀ ਨੇ ਬਹਿ ਗਏ...
ਅੰਬਰਾਂ ਤੋਂ ਉੱਚੀਆਂ ਨੂੰ...
ਅੰਬਰਾਂ ਤੋਂ ਉੱਚੀਆਂ ਨੂੰ, ਮਿੱਟੀ ਚ ਮਿਲਾ ਗਏ...
ਦੱਸ ਛੱਲੀਆ ਵੇ, ਸਾਡੇ ਯਾਰ ਕਿਹੜੇ ਰਾਹ ਗਏ......੨
ਸੀਨੇ ਵਿੱਚ ਉੱਠੀ ਚੀਸ, ਉਦੋਂ ਕਿਵੇਂ ਠੱਲੀ ਹੋਣੀ..
ਸੀਨੇ ਵਿੱਚ ਉੱਠੀ ਚੀਸ, ਉਦੋਂ ਕਿਵੇਂ ਠੱਲੀ ਹੋਣੀ..
ਜਦੋਂ ਤੇਰੀ ਜਗਾ ਮੂੰਦੀ, ਸੋਨੇ ਦੀ ਨੇ ਮੱਲੀ ਹੋਣੀ...
ਸੋਨੇ ਦੀ ਨੇ ਮੱਲੀ ਹੋਣੀ...
ਉਮਰਾਂ ਦੇ ਸਾਂਝੀ ਸੀ...
ਉਮਰਾਂ ਦੇ ਸਾਂਝੀ ਸੀ, ਵਿਛੋੜੇ ਕਾਹਤੋਂ ਪਾ ਗਏ...
ਦੱਸ ਛੱਲੀਆ ਵੇ, ਸਾਡੇ ਯਾਰ ਕਿਹੜੇ ਰਾਹ ਗਏ......੨
ਆ ਛੱਲੀਆ ਵੇ ਆਪਾਂ, ਗੱਲ ਲੱਗ ਰੋ ਲਈਏ..
ਆ ਛੱਲੀਆ ਵੇ ਆਪਾਂ, ਗੱਲ ਲੱਗ ਰੋ ਲਈਏ..
"ਤਰਨ" ਦੇ ਵਾਂਗੂ ਦੁੱਖ, ਦਿਲ ਚ ਲਕੋ ਲਈਏ...
ਦਿਲ ਚ ਲਕੋ ਲਈਏ...
ਸਾਡੇ ਕਿਸੇ ਨੀ ਵੰਡਾਉਣੇ,
ਸਾਡੇ ਕਿਸੇ ਨੀ ਵੰਡਾਉਣੇ, ਜਿਹੜੇ ਦੁੱਖ ਝੋਲੀ ਪਾ ਗਏ...
ਦੱਸ ਛੱਲੀਆ ਵੇ, ਸਾਡੇ ਯਾਰ ਕਿਹੜੇ ਰਾਹ ਗਏ......੨
Song - Challa
Singer - Ujagar
Wednesday, December 4, 2019
Challa - Ujagar
No related posts
Subscribe to:
Post Comments
(
Atom
)
No comments :
Post a Comment