ਲੋਕੋਂ ਨਾ ਇਹ ਕਹਿਰ ਗੁਜ਼ਾਰੋ.....ਧੀਆਂ ਕੁੱਖ ਦੇ ਵਿਚ ਨਾ ਮਾਰੋ... ਹਾਏ
ਲੋਕੋਂ ਨਾ ਇਹ ਕਹਿਰ ਗੁਜ਼ਾਰੋ, ਧੀਆਂ ਕੁੱਖ ਦੇ ਵਿਚ ਨਾ ਮਾਰੋ
ਸਦਾ ਸਦਾ ਮਾਪੇਆਂ ਦੇ ਘਰ ਦੀ ਖੈਰ ਮਨਾਉਂਦੀਆਂ ਨੇ
ਪੁੱਤ ਵੰਡਾਉਣ ਜ਼ਮੀਨਾਂ, ਧੀਆਂ ਦੁੱਖ ਵੰਡਾਉਂਦੀਆਂ ਨੇ.................੨
ਲੋਕੋਂ ਨਾ ਇਹ ਕਹਿਰ ਗੁਜ਼ਾਰੋ......
ਨਾਲ ਮਸ਼ੀਨਾਂ ਟੁੱਕੜੇ ਟੁੱਕੜੇ ਕਰ ਕੇ ਸੁੱਟ ਦੇਣਾ............੨
ਕਿਸੇ ਕਲੀ ਨੂੰ ਖਿੜਨੇ ਤੋਂ ਪਹਿਲਾਂ ਹੀ ਪੁੱਟ ਦੇਣਾ
ਇਹ ਕੈਸਾ ਦਸਤੂਰ ਵੇ ਲੋਕੋਂ, ਕੁਝ ਤੇ ਸਮਝੋ ਕੁਝ ਤੇ ਸੋਚੋ
ਕਦੇ ਵਿਚਾਰੀਆਂ ਗਉਆਂ ਕਦੇ ਚਿੜੀਆਂ ਅਖਵਾਉਂਦੀਆਂ ਨੇ
ਪੁੱਤ ਵੰਡਾਉਣ ਜ਼ਮੀਨਾਂ, ਧੀਆਂ ਦੁੱਖ ਵੰਡਾਉਂਦੀਆਂ ਨੇ.................੨
ਲੋਕੋਂ ਨਾ ਇਹ ਕਹਿਰ ਗੁਜ਼ਾਰੋ......
ਧੀ ਬਣ ਕੇ ਜ਼ਿੰਦਗੀ ਵਿਚ ਕਈ ਕਿਰਦਾਰ ਨਿਭਾਉਂਦੀ ਏ............੨
ਕਦੇ ਭੈਣ ਕਦੇ ਪਤਨੀ ਤੇ ਕਦੇ ਮਾਂ ਅਖਵਾਉਂਦੀ ਏ
ਜੇ ਮਾਪੇ ਹੋਣ ਦੁੱਖਾਂ ਵਿਚ ਘੇਰੇ, ਪੁੱਤਰ ਸੌ ਵਾਰੀ ਮੂੰਹ ਫੇਰੇ
ਧੀਆਂ ਫੇਰ ਵੀ ਮਾਪੇਆਂ ਕੋਲ ਭੱਜੀਆਂ ਆਉਂਦੀਆਂ ਨੇ
ਪੁੱਤ ਵੰਡਾਉਣ ਜ਼ਮੀਨਾਂ, ਧੀਆਂ ਦੁੱਖ ਵੰਡਾਉਂਦੀਆਂ ਨੇ.................੨
ਲੋਕੋਂ ਨਾ ਇਹ ਕਹਿਰ ਗੁਜ਼ਾਰੋ......
ਬਿਨ ਧੀਆਂ ਦੇ ਖਾਨਦਾਨ ਕਿਵੇਂ ਅੱਗੇ ਤੋਰਾਂਗੇ.............੨
ਕੌਂਣ ਜੰਮੇਗਾ ਪੁੱਤ ਤੇ ਕਿੱਥੇ ਰਿਸ਼ਤੇ ਜੋੜਾਂਗੇ
ਇਹਨੂੰ ਗੁਰ ਪੀਰਾਂ ਵਡਿਆਇਆ, ਦੁਨੀਆਂ ਦੇ ਵਿਚ ਮਾਣ ਵਧਾਇਆ
ਤਾਂ ਵੀ ਪੈਰ ਦੀ ਜੁੱਤੀ "ਜ਼ੈਲੀ" ਕਿਉਂ ਅਖਵਾਉਂਦੀਆਂ ਨੇ
ਪੁੱਤ ਵੰਡਾਉਣ ਜ਼ਮੀਨਾਂ, ਧੀਆਂ ਦੁੱਖ ਵੰਡਾਉਂਦੀਆਂ ਨੇ.................੨
ਲੋਕੋਂ ਨਾ ਇਹ ਕਹਿਰ ਗੁਜ਼ਾਰੋ......
Song - Dheeyan
Singer - Hans Raj Hans
Wednesday, December 4, 2019
Dheeyan - Hans Raj Hans punjabi font
Subscribe to:
Post Comments
(
Atom
)
No comments :
Post a Comment