Dil Tod Ke - Mintu Dhoori
ਨਾਲੇ ਕੱਲੀ ਕੱਲੀ ਮੋੜ ਤੀ ਤੂੰ ਪਿਆਰ ਦੀ ਨਿਸ਼ਾਨੀ
ਹੰਝੂ ਪੂੰਝ ਪੂੰਝ ਆਖੀ ਜਾਵੇ ਦਿਲ ਦਾ ਤੂੰ ਜਾਨੀ
ਨਾਲੇ ਕੱਲੀ ਕੱਲੀ ਮੋੜ ਤੀ ਤੂੰ ਪਿਆਰ ਦੀ ਨਿਸ਼ਾਨੀ
ਹੰਝੂ ਪੂੰਝ ਪੂੰਝ ਆਖੀ ਜਾਵੇ ਦਿਲ ਦਾ ਤੂੰ ਜਾਨੀ
ਮੈਨੂੰ ਭੁੱਲਣਾ ਵੀ ਚਾਵੇਂ ਨਾਲੇ ਖੋਹਣ ਵੀ ਨਾ ਦੇਵੇ
ਮੇਰਾ ਦਿਲ ਤੋੜ ਕੇ, ਤੂੰ ਮੈਨੂੰ ਰੋਣ ਵੀ ਨਾ ਦੇਵੇਂ...............੨
ਨੀ ਤੂੰ ਮਹਿੰਦੀਆਂ ਵੀ ਰਚਾ ਕੇ ਡੋਲੀ ਚੜਨਾ ਵੀ ਚਾਵੇਂ
ਨਾਤਾ ਜੋੜ ਕੇ ਤੂੰ ਮੇਰਾ ਹੱਥ ਫੜਨਾ ਵੀ ਚਾਵੇਂ
ਹਾਏ ਨੀ ਹੱਥ ਫੜਨਾ ਵੀ ਚਾਵੇਂ
ਨੀ ਤੂੰ ਮਹਿੰਦੀਆਂ ਵੀ ਰਚਾ ਕੇ ਡੋਲੀ ਚੜਨਾ ਵੀ ਚਾਵੇਂ
ਨਾਤਾ ਜੋੜ ਕੇ ਤੂੰ ਮੇਰਾ ਹੱਥ ਫੜਨਾ ਵੀ ਚਾਵੇਂ
ਹਾਏ ਨੀ ਹੱਥ ਫੜਨਾ ਵੀ ਚਾਵੇਂ
ਮੇਰੀ ਹੋ ਕੇ ਮੈਨੂੰ ਆਪਣਾ ਤੂੰ ਹੋਣ ਵੀ ਨਾ ਦੇਵੇਂ
ਮੇਰਾ ਦਿਲ ਤੋੜ ਕੇ, ਤੂੰ ਮੈਨੂੰ ਰੋਣ ਵੀ ਨਾ ਦੇਵੇਂ...............੨
ਮੈਨੂੰ ਰਖੇਂਗੀ ਤੂੰ ਦੱਸ ਕਿਹੜੇ ਕੋਨੇ ਚ ਵਸਾ ਕੇ
ਸਾਰੀ ਜਿੰਦਗੀ ਦੇ ਹੱਕ ਨੀ ਤੂੰ ਗੈਰਾਂ ਨੂੰ ਲੁਟਾ ਕੇ
ਹਾਏ ਨੀ ਹੱਕ ਗੈਰਾਂ ਨੂੰ ਲੁਟਾ ਕੇ
ਮੈਨੂੰ ਰਖੇਂਗੀ ਤੂੰ ਦੱਸ ਕਿਹੜੇ ਕੋਨੇ ਚ ਵਸਾ ਕੇ
ਸਾਰੀ ਜਿੰਦਗੀ ਦੇ ਹੱਕ ਨੀ ਤੂੰ ਗੈਰਾਂ ਨੂੰ ਲੁਟਾ ਕੇ
ਹਾਏ ਨੀ ਹੱਕ ਗੈਰਾਂ ਨੂੰ ਲੁਟਾ ਕੇ
ਮੈਨੂੰ ਪਲਕਾਂ 'ਚ ਅੱਥਰੂ ਲੁਕਾਉਣ ਵੀ ਨਾ ਦੇਵੇਂ
ਮੇਰਾ ਦਿਲ ਤੋੜ ਕੇ, ਤੂੰ ਮੈਨੂੰ ਰੋਣ ਵੀ ਨਾ ਦੇਵੇਂ...............੨
ਇਕ ਮਿਆਨ ਵਿਚ ਪੈਂਦੀਆਂ ਨੀ ਦੋ-ਦੋ ਤਲਵਾਰਾਂ
ਟੁੱਟੇ ਫੁੱਲਾਂ ਉਤੇ ਆਉਂਦੀਆਂ ਨੀ ਕਦੇ ਵੀ ਬਹਾਰਾਂ
ਹਾਏ ਨੀ ਨਾ ਆਉਣ ਕਦੇ ਵੀ ਬਹਾਰਾਂ
ਇਕ ਮਿਆਨ ਵਿਚ ਪੈਂਦੀਆਂ ਨੀ ਦੋ-ਦੋ ਤਲਵਾਰਾਂ
ਟੁੱਟੇ ਫੁੱਲਾਂ ਉਤੇ ਆਉਂਦੀਆਂ ਨੀ ਕਦੇ ਵੀ ਬਹਾਰਾਂ
ਹਾਏ ਨੀ ਨਾ ਆਉਣ ਕਦੇ ਵੀ ਬਹਾਰਾਂ
ਨੀ ਹਾਰ "ਜਸਵੀਰ" ਨੂੰ ਪਰਾਉਣ ਵੀ ਨਾ ਦੇਵੇਂ
ਮੇਰਾ ਦਿਲ ਤੋੜ ਕੇ, ਤੂੰ ਮੈਨੂੰ ਰੋਣ ਵੀ ਨਾ ਦੇਵੇਂ...............੨
Song - Dil Tod Ke
Singer - Mintu Dhoori
Wednesday, December 4, 2019
Dil Tod Ke - Mintu Dhoori punjabi font
Subscribe to:
Post Comments
(
Atom
)
No comments :
Post a Comment