biggest platform for punjabi lyrics, hariyanvi lyrics and other regional language lyrics.

Wednesday, December 4, 2019

Naa di rani aa - unkwn punjabi font

No comments :


ਕਿਤੇ ਆ ਕੇ ਤਾਂ ਵੇਖੀਂ, ਫੇਰਾ ਪਾ ਕੇ ਤਾਂ ਵੇਖੀਂ...
ਕਿਤੇ ਆ ਕੇ ਤਾਂ ਵੇਖੀਂ, ਫੇਰਾ ਪਾ ਕੇ ਤਾਂ ਵੇਖੀਂ...
ਹਾਏ ਬੂਹਾ ਵੀ ਸਾਡਾ ਲੰਘਣੇ ਦਾ... ਹਾਏ.....
ਹਾਏ ਬੂਹਾ ਵੀ ਸਾਡਾ ਲੰਘਣੇ ਦਾ, ਤੇਰਾ ਨਹੀਂ ਪੈਣਾ ਵੇ ਜ਼ੇਰਾ,
ਵੇ ਮੈਂ ਨਾਂ ਦੀ ਰਾਣੀ ਆਂ, ਘਰ ਤਾਂ ਕੱਚੀਆਂ ਇੱਟਾਂ ਦਾ ਮੇਰਾ...੨

ਮਿੱਟੀ ਵੀ ਹੁਣ ਮਿਲਦੀ ਨਹੀਂ, ਕੰਧਾਂ ਨੂੰ ਲਾਉਣੇ ਲਈ...ਹਾਏ
ਛੱਤ ਵੀ ਬਦਲਣ ਵਾਲੀ ਸੋਚਦੇ, ਹਾਂ ਬਦਲਾਉਣੇ ਲਈ..ਹਾਏ
ਮਿੱਟੀ ਵੀ ਹੁਣ ਮਿਲਦੀ ਨਹੀਂ, ਕੰਧਾਂ ਨੂੰ ਲਾਉਣੇ ਲਈ...
ਛੱਤ ਵੀ ਬਦਲਣ ਵਾਲੀ ਸੋਚਦੇ, ਹਾਂ ਬਦਲਾਉਣੇ ਲਈ..
ਕੀ ਦੱਸੀਏ ਸਾਨੂੰ ਕਿੰਨਾਂ ਪਾਈਆ, ਆਣ ਗਰੀਬੀ ਘੇਰਾ..
ਵੇ ਮੈਂ ਨਾਂ ਦੀ ਰਾਣੀ ਆਂ, ਘਰ ਤਾਂ ਕੱਚੀਆਂ ਇੱਟਾਂ ਦਾ ਮੇਰਾ...੨

ਤੂੰ ਪੜ ਲੈ ਵੀਰੇ ਕਹਿੰਦੇ ਮੈਨੂੰ, ਸਾਡਾ ਕੋਈ ਨਹੀਂ..ਹਾਏ...
ਮਾਪਿਆਂ ਕੋਲੋਂ ਫੀਸ ਤਿੰਨਾਂ ਦੀ, ਪੂਰੀ ਹੋਈ ਨਹੀਂ..ਹਾਏ...
ਤੂੰ ਪੜ ਲੈ ਵੀਰੇ ਕਹਿੰਦੇ ਮੈਨੂੰ, ਸਾਡਾ ਤੇ ਚਲ ਕੋਈ ਨਹੀਂ,
ਮਾਪਿਆਂ ਕੋਲੋਂ ਫੀਸ ਤਿੰਨਾਂ ਦੀ, ਪੂਰੀ ਹੋਈ ਨਹੀਂ..
ਉਹ ਵੀ ਤਾਂ ਹੁਣ ਹੱਟ ਗਏ ਪੜਨੋਂ....
ਉਹ ਵੀ ਤਾਂ ਹੁਣ ਹੱਟ ਗਏ ਪੜਨੋਂ, ਘਰ ਈ ਲਾਉਂਦੇ ਡੇਰਾ,
ਵੇ ਮੈਂ ਨਾਂ ਦੀ ਰਾਣੀ ਆਂ, ਘਰ ਤਾਂ ਕੱਚੀਆਂ ਇੱਟਾਂ ਦਾ ਮੇਰਾ...੨

ਪਿਆਰ ਤੇਰਾ ਤਾਂ ਤੱਕ ਕੇ ਨੈਣਾਂ ਚੋਂ ਹੰਝੂ ਕਿਰਦੇ ਆ.. ਹਾਏ....
ਨਾਲੇ "ਬਿੱਟੂ" ਪੱਤੜਾ ਤੇਰੇ ਵਰਗੇ ਕਿੱਥੇ ਮਿਲਦੇ ਆ...ਹਾਏ....
ਪਿਆਰ ਤੇਰਾ ਤਾਂ ਤੱਕ ਕੇ ਨੈਣਾਂ ਚੋਂ ਹੰਝੂ ਕਿਰਦੇ ਆ..
ਨਾਲੇ "ਬਿੱਟੂ" ਪੱਤੜਾ ਤੇਰੇ ਵਰਗੇ ਕਿੱਥੇ ਮਿਲਦੇ ਆ...
ਕਿਹੜੇ ਹੌਂਸਲੇ ਕਹਿ ਦੇਵਾਂ...
ਕਿਹੜੇ ਹੌਂਸਲੇ ਕਹਿ ਦੇਵਾਂ, ਲੈ ਜਾ ਤੂੰ ਬੰਨ ਕੇ ਸਿਹਰਾ...
ਵੇ ਮੈਂ ਨਾਂ ਦੀ ਰਾਣੀ ਆਂ, ਘਰ ਤਾਂ ਕੱਚੀਆਂ ਇੱਟਾਂ ਦਾ ਮੇਰਾ...੨


Song - Naa Di Rani aan
Singer - Unkwn


No comments :

Post a Comment