ਤੇਰੀ ਘ਼ਾਟ ਨਾ ਰੜਕਣਂ ਦੇਂਦਾ ਜੋ ਤੇਰੇ ਗ਼ਮ ਦਾ ਸਹਾਰਾ ਕਾਫ਼ੀ ਏ
ਸਾਨੂੰ ਪੂਰੀ ਉਮਰ ਗੁਜਾਰਨ ਲਈ ਤੇਰਾ ਇੱਕੋ ਲਾਰਾ ਕਾਫ਼ੀ ਏ
ਲੱਖ਼ ਸ਼ਰਬਤ ਜਾਮ ਸੁਰਾਹੀਆਂ ਪੀ ਕਈ ਲੋਕ ਤਿਹਾਏ ਰਹਿੰਦੇ ਨੇ
ਕਈਆਂ ਨੂੰ ਪਿਆਸ ਬੁਜਾਵਣਂ ਲਈ ਇੱਕ ਹੰਝੂ ਖ਼ਾਰਾ ਕਾਫ਼ੀ ਏ
ਸਾਨੂੰ ਪੂਰੀ ਉਮਰ ਗੁਜਾਰਨ ਲਈ ਤੇਰਾ ਇੱਕੋ ਲਾਰਾ ਕਾਫ਼ੀ ਏ
ਮਲੇ਼ ਲੂਣਂ ਤੁਹਾਡੇ ਜਖ਼ਮਾਂ ਤੇ ਦੁਸ਼ਮਣ ਕੋਲ ਏਨੀ ਵੇਲ ਨਹੀਂ
ਏਦਾਂ ਦੇ ਨਿੱਕੇ ਕੰਮ ਲਈ ਕੋਈ ਯਾਰ ਪਿਆਰਾ ਕਾਫ਼ੀ ਏ
ਸਾਨੂੰ ਪੂਰੀ ਉਮਰ ਗੁਜਾਰਨ ਲਈ ਤੇਰਾ ਇੱਕੋ ਲਾਰਾ ਕਾਫ਼ੀ ਏ
ਜੇ ਤੇਜ਼ ਕੋਈ ਲਿਸ਼ਕੋਰ ਪਵੇ ਅੱਖ਼ਾਂ ਨੂੰ ਅੰਨਿਆਂ ਕਰ ਜਾਂਦੀ
ਜੋ ਬਹੁਤੇ ਸੌਹਣੇਂ ਓਹਨਾਂ ਦਾ ਦੂਰੌਂ ਹੀ ਨਜ਼ਾਰਾ ਕਾਫ਼ੀ ਏ
ਸਾਨੂੰ ਪੂਰੀ ਉਮਰ ਗੁਜਾਰਨ ਲਈ ਤੇਰਾ ਇੱਕੋ ਲਾਰਾ ਕਾਫ਼ੀ ਏ
ਤੂੰ ਮੁੜ ਕੇ ਭਾਂਵੇ ਟੱਕਰੇਂ ਨਾ ਤੂੰ ਮੁੜ ਕੇ ਭਾਂਵੇ ਬੋਲੇਂ ਨਾ
ਤੂੰ ਵਿਛੜਣਂ ਲੱਗਿਆਂ ਬੋਲਿਆ ਸੀ ਔਹ ਫ਼ਿਕਰਾ ਯਾਰਾ ਕਾਫ਼ੀ ਏ
ਸਾਨੂੰ ਪੂਰੀ ਉਮਰ ਗੁਜਾਰਨ ਲਈ ਤੇਰਾ ਇੱਕੋ ਲਾਰਾ ਕਾਫ਼ੀ ਏ
ਨਾਂ ਤੇਰਾ ਜਹਿੜੇ ਸਿਤਾਰੇ ਤੇ ਔਹ "ਦੇਬੀ" ਦੀ ਕਿਸਮਤ਼ ਵਿੱਚ ਨਹੀਂ
ਇੱਕ ਮੁਲ਼ਾਕਾਤ ਵਿੱਚ ਲੱਥਿਆ ਸੀ ਚੁੰਨੀ ਦਾ ਸਿਤਾਰਾ ਕਾਫ਼ੀ ਏ
ਸਾਨੂੰ ਪੂਰੀ ਉਮਰ ਗੁਜਾਰਨ ਲਈ ਤੇਰਾ ਇੱਕੋ ਲਾਰਾ ਕਾਫ਼ੀ ਏ
ਸਾਨੂੰ ਪੂਰੀ ਉਮਰ ਗੁਜਾਰਨ ਲਈ ਤੇਰਾ ਇੱਕੋ ਲਾਰਾ ਕਾਫ਼ੀ ਏ |
Song : Laara
Singer & Lyricist : DEBI MAKHSOOSPURI The legend
Wednesday, December 4, 2019
Laara-DEBI MAKHSOOSPURI Punjabi font
Subscribe to:
Post Comments
(
Atom
)
No comments :
Post a Comment