ਗਮਾਂ ਤੇਰੇਆਂ ਨੇ ਮਾਰੀ, ਬਹਿ ਕੇ ਕੱਟਾਂ ਰਾਤ ਸਾਰੀ
ਮੇਰੇ ਸਿਰ ਦਿਆ ਸਾਈਂਆ, ਆਜਾ ਮਾਰ ਕੇ ਉਡਾਰੀ
ਰੋਵਾਂ ਫੜ ਕੇ ਪਲੰਘ ਦੀਆਂ ਬਾਈਆਂ, ਮੈਂ ਮਿੱਤਰਾਂ ਨੇ ਯਾਦ ਕਰੀ
ਸੁੱਤੀ ਪਈ ਨੂੰ ਹਿਚਕੀਆਂ ਆਈਆਂ, ਮੈਂ ਮਿੱਤਰਾਂ ਨੇ ਯਾਦ ਕਰੀ
ਗੱਲ ਸੁਣ ਵੇ ਸ਼ੁਕੀਨਾ, ਤਪੇ ਅੱਗ ਵਾਂਗੂ ਸੀਨਾ
ਚਿੱਠੀ ਇਕ ਵੀ ਨਾ ਪਾਈ, ਪੂਰਾ ਹੋ ਗਿਆ ਮਹੀਨਾ
ਪੂਰਾ ਹੋ ਗਿਆ ਮਹੀਨਾ...
ਗੱਲ ਸੁਣ ਵੇ ਸ਼ੁਕੀਨਾ, ਤਪੇ ਅੱਗ ਵਾਂਗੂ ਸੀਨਾ
ਚਿੱਠੀ ਇਕ ਵੀ ਨਾ ਪਾਈ, ਪੂਰਾ ਹੋ ਗਿਆ ਮਹੀਨਾ
ਰਾਹਵਾਂ ਤੇਰੇਆਂ 'ਚ ਨਜ਼ਰਾਂ ਵਿਛਾਈਆਂ, ਮੈਂ ਮਿੱਤਰਾਂ ਨੇ ਯਾਦ ਕਰੀ
ਸੁੱਤੀ ਪਈ ਨੂੰ ਹਿਚਕੀਆਂ ਆਈਆਂ, ਮੈਂ ਮਿੱਤਰਾਂ ਨੇ ਯਾਦ ਕਰੀ
ਸਾਥੋਂ ਜਾਣ ਨਾ ਲਕੋਈਆਂ, ਪੀੜਾਂ ਸਾਹਾਂ 'ਚ ਪਰੋਈਆਂ
ਜਦੋਂ ਯਾਦ ਤੇਰੀ ਆਈ, ਅੱਖਾਂ ਛੱਮ ਛੱਮ ਰੋਈਆਂ
ਅੱਖਾਂ ਛੱਮ ਛੱਮ ਰੋਈਆਂ
ਸਾਥੋਂ ਜਾਣ ਨਾ ਲਕੋਈਆਂ, ਪੀੜਾਂ ਸਾਹਾਂ 'ਚ ਪਰੋਈਆਂ
ਜਦੋਂ ਯਾਦ ਤੇਰੀ ਆਈ, ਅੱਖਾਂ ਛੱਮ ਛੱਮ ਰੋਈਆਂ
ਸਹਿ ਨਾ ਹੁੰਦੀਆਂ ਸਾਥੋਂ ਤਨਹਾਈਆਂ,ਮੈਂ ਮਿੱਤਰਾਂ ਨੇ ਯਾਦ ਕਰੀ
ਸੁੱਤੀ ਪਈ ਨੂੰ ਹਿਚਕੀਆਂ ਆਈਆਂ, ਮੈਂ ਮਿੱਤਰਾਂ ਨੇ ਯਾਦ ਕਰੀ
ਕੈਸੀ ਜੋਬਨ ਦੀ ਰੁੱਤੇ, ਭਾਗ ਤੱਤੜੀ ਦੇ ਸੁੱਤੇ
ਹੋਣੀ "ਸੋਬਨ ਵਾਲੇ" ਵੇ ਜਿੰਦ ਫਸ ਗਈ ਕਸੂਤੇ
ਜਿੰਦ ਫਸ ਗਈ ਕਸੂਤੇ
ਕੈਸੀ ਜੋਬਨ ਦੀ ਰੁੱਤੇ, ਭਾਗ ਤੱਤੜੀ ਦੇ ਸੁੱਤੇ
ਹੋਣੀ "ਸੋਬਨ ਵਾਲੇ" ਵੇ ਜਿੰਦ ਫਸ ਗਈ ਕਸੂਤੇ
ਮੌਤੋਂ ਬੁਰੀਆਂ ਨੇ ਭੈੜੀਆਂ ਜੁਦਾਈਆਂ,ਮੈਂ ਮਿੱਤਰਾਂ ਨੇ ਯਾਦ ਕਰੀ
ਸੁੱਤੀ ਪਈ ਨੂੰ ਹਿਚਕੀਆਂ ਆਈਆਂ, ਮੈਂ ਮਿੱਤਰਾਂ ਨੇ ਯਾਦ ਕਰੀ
ਮੈਂ ਮਿੱਤਰਾਂ ਨੇ ਯਾਦ ਕਰੀ..............
Song - Mittran Ne yaad Kari
Singer - Bill Singh
Wednesday, December 4, 2019
Mittran Ne yaad Kari -Bill Singh punjabi font
Subscribe to:
Post Comments
(
Atom
)
No comments :
Post a Comment