Raj Kakra - Dilbariyan [Punjabi Font]
ਤੈਨੂੰ ਵਾਰ ਵਾਰ ਰੌਕਾਂ ਮੈ ਹਜਾਰ ਵਾਰ ਰੌਕਾਂ
ਚੰਨ ਵੇ ਬੜੇ ਔਖੇ ਨੇ ਮਹੁੰਬਤਾ ਦੇ ਰਾਹ
ਦਿਲਾ ਵੇ ਛੱਡ ਦਿਲਬਰੀਆ
ਐਵੈ ਸੁਪਨੇ ਨਾ ਬੁਣ ਜਿਵੇ ਲਕੜੀ ਨੂੰ ਘੁਣ
ਚੰਨ ਵੇ ਤੈਨੂੰ ਜਾਣਾ ਏ ਵਿੱਛੋੜੇਆ ਨੇ ਖ੍ਹਾ
ਦਿਲਾ ਵੇ ਛੱਡ ਦਿਲਬਰੀਆ , ਦਿਲਾ ਵੇ ਛੱਡ ਦਿਲਬਰੀਆ
ਅੱਧ ਵਿਚਕਾਰ ਜਦੋ ਪਰਖਿਆ ਪਿਆਰ ਨੇ
ਟੁੱਟੇ ਹੋਏ ਤੀਰਾਂ ਨੇ ਨਿਸ਼ਾਨੇ ਨਹਿਉ ਮਾਰਨੇ
ਜਦੋ ਕੀਤਾ ਇਤਬਾਰ ਛੁਰੀ ਕਾਲਜੇ ਦੇ ਪਾਰ
ਚੰਨ ਵੇ ਇੱਥੇ ਬੇੜੀਆ ਡੁਬਾਉਦੇ ਨੇ ਮਲਾਹ
ਦਿਲਾ ਵੇ ਛੱਡ ਦਿਲਬਰੀਆ , ਦਿਲਾ ਵੇ ਛੱਡ ਦਿਲਬਰੀਆ
ਉੱਚੀਆ ਜਮਾਨੇ ਦੀਆ ਕੰਧਾ ਵਿੱਚ ਵੱਜੇ ਗਾ
ਕਿੰਨੀ ਵਾਰੀ ਉੱਠ ਕੇ ਬਲੋਚਾ ਪਿੱਛੇ ਭੱਜੇ ਗਾ
ਗੱਲਾ ਆਉਣ ਗਿਆ ਚੇਤੇ ਤੇਰੇ ਲੱਗਦੇ ਕੀ ਰੇਤੇ
ਚੰਨ ਵੇ ਤੇਰੀ ਥਲਾਂ ਵਿੱਚ ਉੱਡਣੀ ਸਵਾਹ
ਦਿਲਾ ਵੇ ਛੱਡ ਦਿਲਬਰੀਆ , ਦਿਲਾ ਵੇ ਛੱਡ ਦਿਲਬਰੀਆ
ਤੇਸੇਆ ਨੂੰ ਪੱਥਰਾ ਦੀ ਹਿੱਕ ਤੇ ਚਲਾਏ ਗਾ
ਕੀ ਸ਼ੀਸ਼ੈਆ ਦੇ ਜਿਸਮਾ ਨੂੰ ਟੱਟਣੌ ਬਚਾਏ ਗਾ
ਸੁਣ ਕਾਕੜੇ ਦੇ ਰਾਜ , ਆਜਾ ਇਸ਼ਕੇ ਤੋ ਬਾਜ
ਚੰਨ ਵੇ ਨਹੀ ਤੇ ਹੋਇਆ ਪਿਆ ਦੇਖ ਲੇ ਤਬਾਹ
ਦਿਲਾ ਵੇ ਛੱਡ ਦਿਲਬਰੀਆ , ਦਿਲਾ ਵੇ ਛੱਡ ਦਿਲਬਰੀਆ
ਤੈਨੂੰ ਵਾਰ ਵਾਰ ਰੌਕਾਂ ਮੈ ਹਜਾਰ ਵਾਰ ਰੌਕਾਂ
ਚੰਨ ਵੇ ਬੜੇ ਔਖੇ ਨੇ ਮਹੁੰਬਤਾ ਦੇ ਰਾਹ
ਦਿਲਾ ਵੇ ਛੱਡ ਦਿਲਬਰੀਆ
ਐਵੈ ਸੁਪਨੇ ਨਾ ਬੁਣ ਜਿਵੇ ਲਕੜੀ ਨੂੰ ਘੁਣ
ਚੰਨ ਵੇ ਤੈਨੂੰ ਜਾਣਾ ਏ ਵਿੱਛੋੜੇਆ ਨੇ ਖ੍ਹਾ
ਦਿਲਾ ਵੇ ਛੱਡ ਦਿਲਬਰੀਆ , ਦਿਲਾ ਵੇ ਛੱਡ ਦਿਲਬਰੀਆ
Wednesday, November 13, 2019
Raj Kakra - Dilbariyan [Punjabi Font]
Subscribe to:
Post Comments
(
Atom
)
No comments :
Post a Comment