Raj Kakra - Bhaan Singh - Dilbariyan [Punjabi Font]
ਭਾਨ ਸਿੰਘ ਫਿਰਦਾ ਟੈਸ਼ਨ ਤੇ , ਪਾਕੇ ਗੀਜੇ ਵਿੱਚ ਰੁਪੇਇਏ
ਲੱਭਦਾ ਕੰਮ ਕਰਨ ਨੂੰ ਭਈਏ , ਬੈਠਾ ਗਿਣੇ ਰੇਲ ਦੀ ਠਹੀਏ
ਜਵਾਨੀ ਪਰਦੇਸੀ ਉੱਠੋ ਗਈ ਏ , ਹੋਰ ਕੋਈ ਚਾਰਾ ਚਲਦਾ ਨਹੀ
ਸੱਚੀਆ ਰਾਜ ਕਾਕੜਾ ਕਹਿੰਦਾ , ਫਰਕ ਤਾ ਪੈਦਾ ਪੈਦਾ
ਇੱਕ ਦਮ ਵਕਤ ਬਦਲਦਾ ਨਹੀ........
ਭਾਨ ਸਿੰਘ ਕਹਿੰਦਾ ਪੁੱਤਰਾ ਨੂੰ , ਉੱਥੋ ਕਿੰਨੀ ਦੇਰ ਦੇ ਸੁੱਤੇ
ਬਹਿ ਗਏ ਭੂਡ ਗੁਲਾਬਾ ਉੱਤੇ , ਉੱਜੜੇ ਬਾਗ ਖਿੱੜਣ ਦੀ ਰੁੱਤੇ
ਬੰਨੇ ਸ਼ੇਰ ਨੂੰ ਪੇ ਗਏ ਕੁੱਤੇ , ਪਰ ਤੇਰਾ ਖੁਨ ਉੱਬਲਦਾ ਨਹੀ
ਸੱਚੀਆ ਰਾਜ ਕਾਕੜਾ ਕਹਿੰਦਾ , ਫਰਕ ਤਾ ਪੈਦਾ ਪੈਦਾ
ਇੱਕ ਦਮ ਵਕਤ ਬਦਲਦਾ ਨਹੀ........
ਭਾਨ ਸਿੰਘ ਖੜਾ ਸੱਥ ਵਿੱਚ ਬੋਲੇ , ਚਮਚੇ ਕਰਦੇ ਚਮਚਾਂ ਗਿਰੀਆ
ਗੱਲਾ ਕਰਨ ਫੋਕੀਆ ਨਿਰੀਆ , ਅਣਖੀ ਫਿਹਣ ਸੱਪਾ ਦੀਆ ਸਿਰੀਆ
ਪਾਉਦੇ ਪੱਥਰਾ ਦੇ ਵਿੱਚ ਝਿਰੀਆ , ਸੂਰਾ ਮਰਨੋ ਟੱਲਦਾ ਨਹੀ
ਸੱਚੀਆ ਰਾਜ ਕਾਕੜਾ ਕਹਿੰਦਾ , ਫਰਕ ਤਾ ਪੈਦਾ ਪੈਦਾ
ਇੱਕ ਦਮ ਵਕਤ ਬਦਲਦਾ ਨਹੀ........
ਭਾਨ ਸਿੰਘ ਖੜਾ ਕਚਹਿਰੀ ਬੋਲੇ , ਸਾਡੇ ਝੁਠੇ ਕੇਸ ਬਣਾ ਕੇ
ਪੀ ਗਏ ਖੁਨ ਬੋਟੀਆ ਖਾ ਕੇ , ਭੁੱਲ ਗਏ ਫਾਈਲ ਨੁੱਕਰੇ ਲਾ ਕੇ
ਪਰ ਮੈ ਕਹਿਨਾ ਥੋਕ ਵਜਾ ਕੇ , ਸੱਚ ਦਾ ਸੁਰਜ ਢਲਦਾ ਨਹੀ
ਸੱਚੀਆ ਰਾਜ ਕਾਕੜਾ ਕਹਿੰਦਾ , ਫਰਕ ਤਾ ਪੈਦਾ ਪੈਦਾ
ਇੱਕ ਦਮ ਵਕਤ ਬਦਲਦਾ ਨਹੀ........
Wednesday, November 13, 2019
Raj Kakra - Bhaan Singh - Dilbariyan [Punjabi Font]
Subscribe to:
Post Comments
(
Atom
)
No comments :
Post a Comment