Gurdas Maan - Pind Di Hawa - Roti [Punjabi Font]
ਮੈ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ
ਮਾਂ ਕੋਲੋ ਮੁੱਖ ਨਾ ਛੁੱਪਾ ਸੋਹਣਿਆ
ਮੈ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ
ਆਈ ਹਾ ਸਮੁੰਦਰਾ ਨੂੰ ਪਾਰ ਕਰਕੇ
ਮਾਵਾ ਦੀਆ ਰੀਝਾ ਦਾ ਸਿੰਗਾਰ ਕਰਕੇ
ਭੈਣਾ ਦੀਆ ਮਹਿੰਦੀਆ ਹੱਥਾ ਤੇ ਲਾਈਆ ਨੇ
ਧੀਆ ਦੀਆ ਝਾਜਰਾ ਪੇਰਾ ਚ ਪਾਈਆ ਨੇ
ਉਹ ਮੱਥੇ ਤੇ ਸਹੁੰਗਣਾ ਦੇ ਚਾਅ ਸੋਹਣਿਆ
ਮੈ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ
ਮੈ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ
ਮਾਂ ਕੋਲੋ ਮੁੱਖ ਨਾ ਛੁੱਪਾ ਸੋਹਣਿਆ
ਮੈ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ
ਭੇਜੀ ਕਿਸੇ ਹੀਰ ਦੀ ਮੈ ਚੂਰੀ ਲੇ ਕੇ ਆਈ ਹਾਂ
ਪੱਲੇ ਵਿੱਚ ਬੱਧੀ ਮਜਬੁਰੀ ਲੇ ਕੇ ਆਈ ਹਾਂ
ਬਾਬੇਆ ਦੇ ਬਾਬੇ ਚੋ ਸਬੁਰੀ ਲੇ ਕੇ ਆਈ ਹਾਂ
ਗੁਰੂਆ ਦੀ ਹਾਜਰੀ ਹਜੁਰੀ ਲੇ ਕੇ ਆਈ ਹਾਂ
ਸੱਜਣਾ ਨੇ ਭੇਜੀ ਏਹ ਦੁਆ ਸੋਹਣਿਆ
ਮੈ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ
ਮੈ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ
ਸ਼ਹੀਦੀ ਜੋੜ ਮੇਲੇਆ ਦੇ ਰੰਗ ਲੇ ਕੇ ਆਈ ਹਾਂ
ਪੁੱਤਾ ਨੂੰ ਚਿਨਉਣ ਵਾਲੀ ਕੰਧ ਲੇ ਕੇ ਆਈ ਹਾਂ
ਅਨੰਦਪੁਰ ਸਾਹਿਬ ਦਾ ਅਨੰਦ ਲੇ ਕੇ ਆਈ ਹਾਂ
ਗੁਰੂ ਲਈ ਕਟਾਏ ਬੰਦ ਬੰਦ ਲੇ ਕੇ ਆਈ ਹਾਂ
ਜੇ ਤੂੰ ਚਾਹੁੰਨੀ ਦਿੰਨੀ ਏ ਦਿਖਾ ਸੋਹਣਿਆ
ਝੁੱਲਆ ਨੀ ਜਾਣਾ ਤੇਥੋ ਤਾਂ ਸੋਹਣਿਆ
ਮੈ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ
ਮੈ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ
ਬਾਬੇਆ ਦੀ ਸੱਥ ਵਿੱਚੋ ਗੱਲਾ ਲੇ ਕੇ ਆਈ ਹਾਂ
ਰਾਵੀ ਤੇ ਚਨਾ ਦੀਆ ਛੱਲਾ ਲੇ ਕੇ ਆਈ ਹਾਂ
ਵਾੜਾ ਚੋ ਕਰੇਲੇ ਦੀਆ ਵੱਲਾ ਲੇ ਕੇ ਆਈ ਹਾਂ
ਮਾਰੀਆ ਮੇਦਾਨਾਂ ਵਿੱਚੋ ਮੱਲਾ ਲੇ ਕੇ ਆਈ ਹਾਂ
ਮਾਰੀਆ ਮੇਦਾਨਾਂ ਵਿੱਚੋ ਮੱਲਾ ਲੇ ਕੇ ਆਈ ਹਾਂ
ਓ... ਕੁਸ਼ਤੀ ਕਬੱਡੀ ਵਾਲੇ ਦਾਅ ਸੋਹਣਿਆ
ਮੈ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ
ਮੈ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ
ਓ...ਦੇਖਣੇ ਦੀ ਅੱਖ ਨਹੀ , ਦਿਦਾਰ ਕਿਵੇ ਦੇਖੇ ਗਾ
ਪਿੰਡ ਦੀ ਹਵਾ ਚ ਕਿੰਨਾ ਪਿਆਰ ਕਿਵੇ ਦੇਖੇ ਗਾ
ਯਾਰਾ ਨਾਲ ਹੁੰਦੀ ਏ ਬਹਾਰ ਕਿਵੇ ਦੇਖੇ ਗਾ
ਸੱਚ ਬਿਨਾ ਸੱਚੀ ਸਰਕਾਰ ਕਿਵੇ ਦੇਖੇ ਗਾ
ਸੱਚ ਬਿਨਾ ਸੱਚੀ ਸਰਕਾਰ ਕਿਵੇ ਦੇਖੇ ਗਾ
ਓਹ... ਮਰਜਾਨਾ ਮਾਨ ਏ ਗਵਾਹ ਸੋਹਣਿਆ
ਓਹ... ਮਰਜਾਨਾ ਮਾਨ ਏ ਗਵਾਹ ਸੋਹਣਿਆ
ਮੈ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ
ਮੈ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ
Wednesday, November 13, 2019
Gurdas Maan - Pind Di Hawa - Roti [Punjabi Font]
Subscribe to:
Post Comments
(
Atom
)
No comments :
Post a Comment