Gurdas Maan - Farmaan - Roti [Punjabi Font]
ਸੁਣੋ ਓੁਹ ਦੁਨੀਆ ਵਾਲੇਓ
ਕੇਸਾ ਕਹਿਰ ਖੁਦਾ
ਭੱਠੀ ਵਿੱਚ ਅੱਗ ਬਾਲ ਕੇ , ਤੁੱਤੀ ਤਵੀ ਤੇ ਦਿਓ ਬਿੱਠਾ
ਓੁਹ ਗੁਰੂ ਅਰਜਨ ਮਹਾਰਾਜ ਨੂੰ ਦਿੱਤਾ ਕਾਜ਼ੀ ਹੁਕਮ ਸੁਣਾ
ਦਿੱਤਾ ਕਾਜ਼ੀ ਹੁਕਮ ਸੁਣਾ
ਕਾਜ਼ੀ ਦੇ ਇਸ ਫਰਮਾਨ ਦਾ ਇੱਕ ਮਲੱਗ , ਗੁਰੂ ਦਾ ਮਲੱਗ ਏਸ ਤਰਾਂ ਜੁਆਬ ਦੇ ਰਿਹਾ
ਕਿਹੜੀ ਮੌਤ ਦਾ ਸੁਣਾਵੇ ਫਰਮਾਨ ਕਾਜ਼ੀਆ ,ਕਿਹੜੀ ਮੌਤ ਦਾ ਸੁਣਾਵੇ
ਜਿਹੜੀ ਕਰਦੀ ਸ਼ਹੀਦਾ ਨੂੰ ਸਲਾਮ ਕਾਜ਼ੀਆ ਓਹ , ਜਿਹੜੀ ਕਰਦੀ ਸ਼ਹੀਦਾ ਨੂੰ
ਜਿਹੜੀ ਕਰਦੀ ਸ਼ਹੀਦਾ ਨੂੰ ਸਲਾਮ ਕਾਜ਼ੀਆ ਓਹ
ਕਿਹੜੀ ਮੌਤ ਦਾ ਸੁਣਾਵੇ ਫਰਮਾਨ ਕਾਜ਼ੀਆ ,ਕਿਹੜੀ ਮੌਤ ਦਾ ਸੁਣਾਵੇ
ਭੱਠੀ ਬਾਲ ਕੇ ਤੂੰ ਸਾਨੂੰ ਤੱਤੀ ਤਵੀ ਤੇ ਬਿਠਉਦਾ
ਸਾਨੂੰ ਮਰਨਾ ਸਿਖਾਉਨਾ , ਕੇ ਤੂੰ ਡਰਨਾ ਸਿਖਾਉਨੇ
ਖੁਦ ਲ਼ੱਗਦਾ ਏ ਤੂੰ ਸਾਨੂੰ ਪਰੇਸ਼ਾਨ ਕਾਜ਼ੀਆ , ਖੁਦ ਲ਼ੱਗਦਾ ਏ ਤੂੰ ਸਾਨੂੰ
ਕਿਹੜੀ ਮੌਤ ਦਾ ਸੁਣਾਵੇ ,ਕਿਹੜੀ ਮੌਤ ਦਾ ਸੁਣਾਵੇ
ਬੇਦੋਸ਼ੇਆ ਨਹਿੱਥੇਆ ਨੂੰ ਮਾਰੇ ਨਾ ਕੋਈ ਦੀਨ , ਜਿਹਦੀ ਪੜਦਾ ਨਮਾਜ਼ ਉਹਦੀ ਕਰਦਾ ਤੋਹੀਨ
ਜਿਹਦੀ ਪੜਦਾ ਨਮਾਜ਼ ਉਹਦੀ ਕਰਦਾ ਤੋਹੀਨ
ਤੂੰ ਵੀ ਖੋਲ ਲਈ ਕਸਾਈਆ ਦੀ ਦੁਕਾਨ ਕਾਜ਼ੀਆ , ਤੂੰ ਵੀ ਖੋਲ ਲਈ
ਤੂੰ ਵੀ ਖੋਲ ਲਈ ਕਸਾਈਆ ਦੀ ਦੁਕਾਨ ਕਾਜ਼ੀਆ
ਕਿਹੜੀ ਮੌਤ ਦਾ ਸੁਣਾਵੇ ,ਕਿਹੜੀ ਮੌਤ ਦਾ ਸੁਣਾਵੇ
ਕਿਹੜੀ ਮੌਤ ਦਾ ਸੁਣਾਵੇ
ਤੌਬ੍ਹਾ ,ਤੌਬ੍ਹਾ ,ਤੌਬ੍ਹਾ ਜੁਲਮ ਦੀ ਤੌਬ੍ਹਾ ,ਅੱਲਾ ਪਾਕ ਦੀ ਕਸਮ ਗੁਰੂ ਸਾਹਬ
ਤੁਸੀ ਹੁਕਮ ਕਰੋ ਅਸੀ ਪੂਰਾ ਲਹੋਰ ਹਿਲ੍ਹਾ ਦਿਆ ਗੇ
ਮੀਆ ਮੀਰ ਸਾਹਬ ਅਸੀ ਕਰਾਮਾਤ ਨਹੀ ਦਿਖਾਉਣੀ
ਸੱਚੇ ਰੱਬ ਅੱਗੇ ਕਿਸੇ ਨੇ ਔਕਾਤ ਕੀ ਦਿਖਾਉਣੀ
ਸਾਡਾ ਗੁਰੂ ਅੱਗੈ ਅੱਜ ਇਮਤਿਹਾਨ ਕਾਜ਼ੀਆ , ਸਾਡਾ ਗੁਰੂ ਅੱਗੈ
ਸਾਡਾ ਗੁਰੂ ਅੱਗੈ ਅੱਜ ਇਮਤਿਹਾਨ ਕਾਜ਼ੀਆ
ਕਿਹੜੀ ਮੌਤ ਦਾ ਸੁਣਾਵੇ ,ਕਿਹੜੀ ਮੌਤ ਦਾ ਸੁਣਾਵੇ
ਕਿਹੜੀ ਮੌਤ ਦਾ ਸੁਣਾਵੇ
ਭਾਣਾ ਮੰਨਦੇ ਹਾ ਉਹਦਾ ਭਾਣਾ ਮੋੜਨਾ ਨਹੀ ਚਾਹੂੰਦੇ
ਸਾਡੀ ਗੁਰੂ ਮਰਿਯਾਦਾ ਅਸੀ ਤੋੜਨਾ ਨਹੀ ਚਾਹੁੰਦੇ
ਸਿਰ ਤਲੀ ਤੇ ਟਿਕਾਇਆ ਸ਼ਰੈਆਮ ਕਾਜ਼ੀਆ
ਸਿਰ ਤਲੀ ਤੇ ਟਿਕਾਇਆ
ਸਿਰ ਤਲੀ ਤੇ ਟਿਕਾਇਆ ਸ਼ਰੈਆਮ ਕਾਜ਼ੀਆ
ਕਿਹੜੀ ਮੌਤ ਦਾ ਸੁਣਾਵੇ ,ਕਿਹੜੀ ਮੌਤ ਦਾ ਸੁਣਾਵੇ
ਕਿਹੜੀ ਮੌਤ ਦਾ ਸੁਣਾਵੇ
ਹੁੰਦਾ ਅੱਤ ਤੇ ਖੁਦਾ ਦੇ ਵਿੱਚ ਵੈਰ ਕਾਜ਼ੀਆ , ਕਾਹਨੂੰ ਬੀਜੇ ਇਸਲਾਮ ਵਿੱਚ ਜਹਿਰ ਕਾਜ਼ੀਆ
ਕੀਤੀ ਬੰਦਗੀ ਨੂੰ ਕਰਦਾ ਹਰਾਮ ਕਾਜ਼ੀਆ , ਓਹ ਕੀਤੀ ਬੰਦਗੀ ਨੂੰ
ਕੀਤੀ ਬੰਦਗੀ ਨੂੰ ਕਰਦਾ ਹਰਾਮ ਕਾਜ਼ੀਆ
ਕਿਹੜੀ ਮੌਤ ਦਾ ਸੁਣਾਵੇ ਫਰਮਾਨ ਕਾਜ਼ੀਆ ,ਕਿਹੜੀ ਮੌਤ ਦਾ ਸੁਣਾਵੇ
ਜਿਹੜੀ ਕਰਦੀ ਸ਼ਹੀਦਾ ਨੂੰ ਸਲਾਮ ਕਾਜ਼ੀਆ ਓਹ , ਜਿਹੜੀ ਕਰਦੀ ਸ਼ਹੀਦਾ ਨੂੰ
ਜਿਹੜੀ ਕਰਦੀ ਸ਼ਹੀਦਾ ਨੂੰ ਸਲਾਮ ਕਾਜ਼ੀਆ ਓਹ
ਕਿਹੜੀ ਮੌਤ ਦਾ ਸੁਣਾਵੇ ਫਰਮਾਨ ਕਾਜ਼ੀਆ ,ਕਿਹੜੀ ਮੌਤ ਦਾ ਸੁਣਾਵੇ
ਕਿਹੜੀ ਮੌਤ ਦਾ ਸੁਣਾਵੇ ,ਕਿਹੜੀ ਮੌਤ ਦਾ ਸੁਣਾਵੇ
ਕਿਹੜੀ ਮੌਤ ਦਾ ਸੁਣਾਵੇ
Wednesday, November 13, 2019
Gurdas Maan - Farmaan - Roti [Punjabi Font]
Subscribe to:
Post Comments
(
Atom
)
No comments :
Post a Comment