Gurdas Maan - Roti [Punjabi Font]
ਹੋ.......... ਹੋ......... ਹੋ........
ਰੱਬ ਵਰਗਾ ਕੋਈ ਸਖੀ ਸੁਲਤਾਨ ਹੈ ਨਹੀ
ਜਿਹਨੇ ਸਾਰੇ ਸੰਸਾਰ ਨੂੰ ਲਾਈ ਰੋਟੀ
ਸਦਾ ਜੱਗ ਤੇ ਜਿਉਦੀਆ ਰਹਿਣ ਮਾਂਵਾਂ
ਜਿਹਨਾ ਬੱਚਿਆ ਦੇ ਮੂੰਹ ਪਾਈ ਰੋਟੀ
ਭੱਜੀ ਫਿਰਦੀ ਏ ਰੋਟੀ ਦੇ ਮਗਰ ਦੁਨੀਆ
ਸੁਬਹ ਸ਼ਾਮ ਦੁਪਿਹਰ ਨੂੰ ਖਾਈ ਰੋਟੀ
ਇਸ ਰੋਟੀ ਦਾ ਭੇਤ ਨਾ ਕੋਈ ਜਾਣੇ
ਕਿੱਥੋ ਆਈ ਤੇ ਕਿਹਨੇ ਬਣਾਈ ਰੋਟੀ
ਉਹ ਰੋਟੀ ਦੀ ਕਦਰ ਨੂੰ ਕੀ ਜਾਣੇ
ਜਿਹਨੂੰ ਮਿਲਦੀ ਏ ਪੱਕੀ ਪਕਾਈ ਰੋਟੀ
ਭੱਜੀ ਫਿਰਦੀ ਏ ਰੋਟੀ ਦੇ ਮਗਰ ਦੁਨੀਆ
ਇੱਕ ਸਬਰ ਸੰਤੌਖ ਦਾ ਨਾਲ ਖ੍ਹਾ ਗਏ
ਇੱਕ ਮਾਰਦੇ ਫਿਰਨ ਭਕਾਈ ਰੋਟੀ
ਇੱਕ ਸਬਰ ਤੇ ਸ਼ੁਕਰ ਦੇ ਨਾਲ ਖ੍ਹਾ ਗਏ
ਇੱਕ ਮਾਰਦੇ ਫਿਰਨ ਭਕਾਈ ਰੋਟੀ
ਉੱਸ ਭੁੱਖੇ ਨੂੰ ਪੁੱਛ ਕੇ ਦੇਖ ਮਾਨਾ
ਜਿਹਨੂੰ ਲ਼ੱਭੇ ਨਾ ਮਸਾ ਥਿਆਈ ਰੋਟੀ
ਸਾਰੇ ਜੰਤ ਉਸ ਬੰਦੇ ਨੂੰ ਨੇਕ ਮੰਨਦੇ
ਜਿਹਨੇ ਹੱਕ ਹਲਾਲ ਦੀ ਖਾਈ ਰੋਟੀ
ਭੱਜੀ ਫਿਰਦੀ ਏ ਰੋਟੀ ਦੇ ਮਗਰ ਦੁਨੀਆ
ਰੋਟੀ ਗੋਲ ਹੈ ਕੰਮ ਵੀ ਗੋਲ ਇਸਦਾ
ਜੀਆ ਜੰਤ ਨੂੰ ਚੱਕਰ ਵਿੱਚ ਪਾਏ ਰੋਟੀ
ਸੀਨਾ ਆਪਣਾ ਤੰਦੂਰ ਵਿੱਚ ਸਾੜ੍ਹ ਲੈਦੀ
ਭੁੱਖੇ ਪੇਟ ਦੀ ਅੱਗ ਬੁਜਾਏ ਰੋਟੀ
ਰੋਟੀ ਖਾਣ ਲੱਗਾ ਬੰਦਾ ਕਰੇ ਨੱਖਰੇ
ਬੇਸ਼ੁਕਰੇ ਨੂੰ ਰਾਸ ਨਾ ਆਏ ਰੋਟੀ
ਪਾਈ ਬੁਰਕੀ ਵੀ ਮੂੰਹ ਚੋ ਕੱਢ ਲੈਦਾਂ
ਬਿਨਾ ਹੁੱਕਮ ਦੇ ਅੰਦਰ ਨਾ ਜਾਏ ਰੋਟੀ
ਭੱਜੀ ਫਿਰਦੀ ਏ ਰੋਟੀ ਦੇ ਮਗਰ ਦੁਨੀਆ
ਕੋਈ ਕਿਸੇ ਦਾ ਰਿਜਕ ਨਹੀ ਖੌ੍ਹ ਸਕਦਾ
ਲਿਖੀ ਆਈ ਏ ਧੂਰੋ ਲਿਆਈ ਰੋਟੀ
ਉਹਨਾ ਘਰਾ ਚ ਬਰਕਤਾ ਰਹਿੰਦੀਆ ਨੇ
ਜਿਹਨਾ ਖੈਰ ਫਕੀ੍ਰ ਨੂੰ ਪਾਈ ਰੋਟੀ
ਉਹਨੀ ਖਾਈ ਮਾਨਾ ਜਿੰਨੀ ਹਜਮ ਹੋਜੇ
ਰੋਟੀ ਕਾਹਦੀ ਜੇ ਹ੍ਜਮ ਨਾ ਆਈ ਰੋਟੀ
ਰੋਟੀ ਕਾਹਦੀ ਜੇ ਹ੍ਜਮ ਨਾ ਆਈ ਰੋਟੀ
ਹੋ..........ਹੋ.......ਹੋ.........ਹੋ.......ਹੋ
Wednesday, November 13, 2019
Gurdas Maan - Roti [Punjabi Font]
Subscribe to:
Post Comments
(
Atom
)
No comments :
Post a Comment