biggest platform for punjabi lyrics, hariyanvi lyrics and other regional language lyrics.

Sunday, November 17, 2019

Jagjit Singh - Heer - Traditional punjabi font

No comments :



ਆਵਾਜ ਃ- ਜਗਜੀਤ ਸਿੰਘ
ਗੀਤ ਃ- ਹੀਰ
ਲੇਖਕ ਃ- Traditional

~~~~~~~~~~~~~~~~~~~~~

ਦੇਣਾ ਜਾਣਦੇ ਸੀਸ ਵਿੱਚ ਓੁੱਖਲੇ ਦੇ
ਫੇਰ ਗਮ ਦੀ ਧਮਕੀ ਥੀ ਕੀ ਡਰਨਾ
ਮੀਆ ਰਾਝਣਾ ਕੂੜ ਏਹ ਦੁਰ ਹੋਸੀ
ਅੰਤ ਸੱਚ ਦਾ ਸੱਚ ਹੀ ਆ ਧਰਨਾ

ਜਾਨ ਸੋਈ ਮਹਿਬੁਬ ਤੋ ਫਿਦਾ ਹੋਵੇ
ਅਸੀ ਆਪ ਵਕਤ ਨੂੰ ਇੱਕ ਰੋਜ ਮਰਨਾ
ਜਾਹਲ ਆਸ਼ਕਾ ਨੂੰ ਏਵੇ ਦੇਣ ਤਾਹਨੇ
ਜਿਵੇ ਕੁੱਤੇ ਕਮਲੇ ਲੱਗੇ ਮਗਰ ਹਰਨਾ

ਹਰ ਵੇਲੇ ਰੱਬ ਨੂੰ ਯਾਦ ਕਰਨਾ
ਨਹੀ ਇਸ਼ਕ ਨੂੰ ਮੇਹਣਾ ਲਾਵਣਾ
ਏਸ ਇੱਸ਼ਕ ਦਾ ਵਣਸ ਵਪਾਰ ਇਹੋ
ਜਿਓੁ ਜਾਨ ਤੇ ਸੀਸ ਗਵਾਵਣਾ ਈ…..

ਸੋਹਣੀ ਵਿੱਚ ਦਰਿਆ ਦੇ ਡੁੱਬ ਮੋਈ
ਜਦੋ ਲੱਗੂ ਸੁ ਇਸ਼ਕ ਦਾ ਸੂਲ ਮਿਆ
ਰੋਢਾ ਵੱਡ ਕੇ ਡੱਕਰੇ ਰੋਣ ਦਿੱਤਾ
ਏਸ ਇੱਸ਼ਕ ਦਾ ਏਡਾ ਮਦ ਮੁਲ ਮਿਆ

ਲਹੂ ਕਿਉ ਕਰ ਨਿੱਕਲੇ ਨਾ ਬਾਈ
ਜਿੱਥੇ ਲੱਗੀਆ ਤੇਜ ਕਟਾਰੀਆ ਨੇ
ਏਹ ਨਸੀਹਤਾ ਤੇਰੀਆ ਇਝ ਦਿਸਣ
ਜਿਵੇ ਰੇਤ ਦੀਆ ਕੰਧਾ ਉਸਾਰੀਆ ਵੇ

ਸੱਸੀ ਥਲਾ ਦੇ ਵਿੱਚ ਸ਼ਹੀਦ ਹੋਈ
ਜਾਨ ਕੀਤੀ ਸੁ ਇੱਸ਼ਕ ਰਝੁਲ ਮਿਆ
ਵਾਰਿਸ਼ ਸ਼ਾਹ ਜੇ ਜਾਨ ਗਵਾਵਣੀ
ਕਰੀ ਇੱਸ਼ਕ ਦੀ ਮਰਜ ਕਬੂਲ ਮਿਆ
ਕਰੀ ਇੱਸ਼ਕ ਦੀ ਮਰਜ ਕਬੂਲ ਮਿਆ
ਸਿਰ ਦਿੱਤੇਆ ਬਾਝ ਨਾ ਇੱਸ਼ਕ ਪੱਕੇ
ਇਹ ਨਹੀ ਸੁਖਾਲੀਆ ਯਾਰੀਆ ਵੇ
ਉਹਦੇ ਜਖਮ ਨਾ ਹਸ਼ਰ ਤੱਕ ਹੋਣ ਅੱਛੈ
ਜਿਹਨਾ ਲੱਗਿਆ ਪੇਮ ਕਟਾਰੀਆ ਵੇ
ਜਿਹਨਾ ਲੱਗਿਆ ਪੇਮ ਕਟਾਰੀਆ ਵੇ

ਸੂਲੀ ਚੜਨਾ ਤੇ ਜਰਾ ਨਾ ਫਿਕਰ ਕਰਨਾ
ਮੂੰਢੋ ਇੱਸ਼ਕ ਦੀ ਰਸਮ ਆਈ……
ਕਾਜੀ …. ਵਾਰਿਸ ਕੋਲ੍ਹ ਜੁਬਾਨ ਤੋ
ਹਾਰ ਜਾਣਾ
ਨਹੀ ਆਸ਼ਕਾ ਦਾ ਮਜਬ ਦੀਨ ਕਾਜੀ
ਨਹੀ ਆਸ਼ਕਾ ਦਾ ਮਜਬ ਦੀਨ ਕਾਜੀ

ਸੂਲੀ ਚੜਨਾ ਤੇ ਜਰਾ ਨਾ ਫਿਕਰ ਕਰਨਾ
ਮੂੰਢੋ ਇੱਸ਼ਕ ਦੀ ਰਸਮ ਆਈ
ਵਾਰਿਸ ਕੋਲ੍ਹ ਜੁਬਾਨ ਤੋਹਾਰ ਜਾਣਾ
ਨਹੀ ਆਸ਼ਕਾ ਦਾ ਮਜਬ ਦੀਨ ਕਾਜੀ
ਨਹੀ ਆਸ਼ਕਾ ਦਾ ਮਜਬ ਦੀਨ ਕਾਜੀ

ਸਾਡਾ ਬੋਲਿਆ ਚੱਲਆ ਮਾਫ ਕਰਨਾ
ਚੰਦ ਰੋਜ ਤੇਰੇ ਘਰ ਰਹਿ ਚੱਲੇ
ਅਸਾ ਵਤ ਨਾਲ ਆਣ ਕੇ ਖੇਡਣਾ ਈ
ਬਾਜੀ ਇਸ਼ਕ ਵਾਲੀ ਕਰਕੇ ਢਹਿ ਚੱਲੇ

ਚਾਰੇ ਕੰਨੀਆ ਮੇਰੀਆ ਦੇਖ ਖਾਲੀ
ਅਸੀ ਨਾਲ ਨਹੀ ਕੁੱਝ ਲੈ ਚੱਲੇ
ਪੁਰੀ ਦੁਨੀਆ ਤੇ ਸ਼ਾਨ ਗੁਮਾਨ ਕੁੜਾ
ਵਾਰਿਸ਼ ਸ਼ਾਹ ਹੁਣੀ ਸਚ ਕਹਿ ਚੱਲੇ

ਸੱਚੇ ਆਸ਼ਕਾ ਨੂੰ ਕੁਝ ਖੋਫ ਨਾਹੀ
ਆਤਿਸ਼ ਵਿੱਚ ਸ਼ਰੀ੍ਰ ਦੇ ਜਾਲਦੇ ਨੀ
ਏਸ ਇਸ਼ਕ ਪਿੱਛੇ ਲੜਨ ਮਰਨ ਸੂਰੇ
ਸਫਾ ਡੋਬਦੇ ਖੁਨੀਆ ਗਾਲਦੇ ਨੀ
ਸੱਚੇ ਆਸ਼ਕਾ ਨੂੰ ਕੁਝ ਖੋਫ ਨਾਹੀ
ਆਤਿਸ਼ ਵਿੱਚ ਸ਼ਰੀ੍ਰ ਦੇ ਜਾਲਦੇ ਨੀ
ਏਸ ਇਸ਼ਕ ਪਿੱਛੇ ਲੜਨ ਮਰਨ ਸੂਰੇ
ਸਫਾ ਡੋਬਦੇ ਖੁਨੀਆ ਗਾਲਦੇ ਨੀ

ਜੋਬਨ ਰੁੱਤੇ ਜੋ ਕੋਈ ਮਰਦਾ
ਜੋਬਨ ਰੁੱਤੇ ਜੋ ਕੋਈ ਮਰਦਾ
ਫੱਲ ਬਣੇ ਜਾ ਤਾਰਾ
ਜੋਬਨ ਰੁੱਤੇ ਆਸ਼ਕ ਮਰਦੇ ਜਾ ਕੋਈ ਕਰਮਾ ਵਾਲਾ
ਜਾ ਕੋਈ ਕਰਮਾ ਵਾਲਾ​


No comments :

Post a Comment