ਇਤਿਹਾਸ - ਬੱਬੂ ਮਾਨ - Punjabi Font
ਤੇਰੇ ਸਾਰੇ ਪਿੰਡ ਨੂੰ ਬੱਤੀਆਂ ਨਾ ਸਜਾ ਦਿਊਂਗਾ
ਗਲੀਆਂ ਤੇ ਮੋੜਾਂ ਤੇ ਮੈਂ ਫੁੱਲ ਲਵਾ ਦਿਊਂਗਾ
ਤੂੰ ਆਮ ਜਿਹੀ ਲੜਕੀ ਐਂ ਤੈਨੂੰ ਖ਼ਾਸ ਬਣਾ ਦਿਊਂਗਾ
ਜਿੱਦਣ ਵੀ ਦਿਲ ਕੀਤਾ ਇਤਿਹਾਸ ਬਣਾ ਦਿਊਂਗਾ
ਜੇ ਨਜ਼ਰ ਉਠਾਈ ਤਾਂ ਤੂੰ ਉੱਠ ਹੀ ਜਾਵੇਂਗੀ
ਜਦ ਰਾਖ ਹੋ ਗਈ ਤੂੰ ਕੀ ਇਤ੍ਰਾਏਂਗੀ
ਰੂਹ ਕੱਡ ਕੇ ਲੈਜੂੰਗਾ ਤੈਨੂੰ ਲਾਸ਼ ਬਣਾ ਦਿਊਂਗਾ
ਜਿੱਦਣ ਵੀ ਦਿਲ ਕੀਤਾ ਇਤਿਹਾਸ ਬਣਾ ਦਿਊਂਗਾ
"ਮਾਨਾ" ਜਦ ਤੱਕ ਲਿਫ਼ ਹੋਇਆ ਮੈਂ ਲਿਫ਼ਦਾ ਜਾਵਾਂਗਾ
ਸ਼ਬਦਾਂ ਦਾ ਸੌਦਾਗਰ ਮੈਂ ਬਸ ਲਿਖਦਾ ਜਾਵਾਂਗਾ
ਸ਼ਬਦਾਮ ਦਾ ਇੱਕ ਦਿਨ ਮੈਂ ਆਕਾਸ਼ ਬਣਾ ਦਿਊਂਗਾ
ਜਿੱਦਣ ਵੀ ਦਿਲ ਕੀਤਾ ਇਤਿਹਾਸ ਬਣਾ ਦਿਊਂਗਾ
ਅਜੇ ਸ਼ੁਰੂਆਤ ਮੇਰੀ ਅਜੇ ਗਾਇਆ ਕਿੱਥੇ ਐ
ਅਜੇ ਖਾਲ ਚ ਘੁੰਮਦਾ ਮੈਂ ਨੱਕਾ ਲਾਇਆ ਕਿੱਥੇ ਐ
ਉਂਗਲਾਂ ਤੇ ਨਚਾ ਦਿਊਂਗਾ ਤੈਨੂੰ ਤਾਸ਼ ਬਣਾ ਦਿਊਂਗਾ
ਜਿੱਦਣ ਵੀ ਦਿਲ ਕੀਤਾ ਇਤਿਹਾਸ ਬਣਾ ਦਿਊਂਗਾ
ਨਾ ਸ਼ੋਸ਼ੇਬਾਜ਼ੀ ਐ ਨਾ ਨਾਟਕ ਕਰਦਾ ਹਾਂ
ਤੂੰ ਸ਼ਿਵ ਨੂੰ ਪੜ੍ਹਦੀ ਐਁ ਮੈਂ "ਸੁਕਰਾਤ" ਨੂੰ ਪੜ੍ਹਦਾ ਹਾਂ
ਨੈਣਾ ਦੇ ਮੁਹੱਲੇ ਵਿੱਚ ਮੈਂ ਬਿਹ ਕੇ ਲਿਖਦਾ ਹਾਂ
ਕਿਸੇ ਵੇਸਵਾ ਦੇ ਵਾਂਗ ਬਾਜ਼ਾਰ ਚ ਵਿਕਦਾ ਹਾਂ
ਆਬ-ਏ-ਕੌਸਰ ਬਣਕੇ ਤੇਰੀ ਪਿਆਸ ਬੁਝਾ ਦਿਊਂਗਾ
ਜਿੱਦਣ ਵੀ ਦਿਲ ਕੀਤਾ ਇਤਿਹਾਸ ਬਣਾ ਦਿਊਂਗਾ
ਨਾ ਗੱਲ ਕਰ "Keats" ਦੀ ਨਾ ਗੱਲ ਕਰ "ਗ਼ਾਲਿਬ" ਦੀ
ਤਾਲੀਮ ਬੜੀ ਟੇਢੀ ਆ ਖੰਟ ਵਾਲੇ ਤਾਲਿਬ ਦੀ
ਨਾ ਗੱਲ ਕਰ "Keats" ਦੀ ਨਾ ਗੱਲ ਕਰ "ਗ਼ਾਲਿਬ" ਦੀ
ਤਾਲੀਮ ਬੜੀ ਟੇਢੀ ਖੰਟ ਵਾਲੇ ਤਾਲਿਬ ਦੀ
ਨੀ ਮੈਂ ਉੱਡਦੇ ਬੱਦਲਾਂ ਨੂੰ ਭਾਫ਼ ਬਣਾ ਦਿਊਂਗਾ
ਜਿੱਦਣ ਵੀ ਦਿਲ ਕੀਤਾ ਇਤਿਹਾਸ ਬਣਾ ਦਿਊਂਗਾ
ਤੇਰੇ ਸਾਰੇ ਪਿੰਡ ਨੂੰ ਬੱਤੀਆਂ ਨਾ ਸਜਾ ਦਿਊਂਗਾ
ਗਲੀਆਂ ਤੇ ਮੋੜਾਂ ਤੇ ਮੈਂ ਫੁੱਲ ਲਵਾ ਦਿਊਂਗਾ
ਜਿੱਦਣ ਵੀ ਦਿਲ ਕੀਤਾ ਇਤਿਹਾਸ ਬਣਾ ਦਿਊਂਗਾ
ਹੋ ਹੋ ਹੋ ਹੋ ਹੋ ਹੋ ਹੋ .....
Sunday, August 25, 2019
ਇਤਿਹਾਸ - ਬੱਬੂ ਮਾਨ - Punjabi Font
Subscribe to:
Post Comments
(
Atom
)
No comments :
Post a Comment