Satrangi Peengh 2 Vicho Ek hor Bahut He Khoobsurat Te Punjabi Lok Rang Vich Gayea Hoyea Harbhajan Mann & Gursevak Mann Bai hona Da Kavishri Song "ਪੇਟੋ ਇੱਕ ਮਾਤਾ ਦਿਉ,ਮੁੜਕੇ ਜਨਮ ਨੀ ਲੈਣਾ ਵੀਰਾ " De Lyrics !!
ਮਾਂ ਜਾਇਆ ਭਗਤ ਸਿਹਾਂ,ਜਿਸਦੇ ਦਿਲ ਵਿੱਚ ਸੱਧਰਾਂ ਲੱਖਾਂ |
ਮੈ ਅਮਰ ਕੌਰ ਭੈਣਾਂ ਕੋਲੇ,ਭਰੀ ਖੜੀਆਂ ਅੱਖਾ |
ਆਖਿਰ ਦੀ ਮਿਲਣੀ ਨੂੰ, ਆਈ ਮੈ ਤੇਰੀ ਹਮਸੀਰਾ |
ਪੇਟੋ ਇੱਕ ਮਾਤਾ ਦਿਉ,ਮੁੜਕੇ ਜਨਮ ਨੀ ਲੈਣਾ ਵੀਰਾ |
ਇਸ ਤੋ ਬਿਨਾਂ ਝੁਠੇ ਨੇ,ਜਿੰਨੇ ਰਿਸਤੇ ਲੰਮੇ ਚੌੜੇ |
ਆਪਣੇ ਮਾਂ ਜਾਇਆ ਦੇ,ਸਾਂਝਾ ਖੂਨ ਰਗਾਂ ਵਿੰਚ ਦੌੜੇ |
ਜਿਸ ਖੂਨੌ ਉਪਸੀ ਮੈ,ਉਸੇ ਰੱਤ ਦੇ ਬਣੇ ਸ਼ਰੀਰਾ |
ਪੇਟੋ ਇੱਕ ਮਾਤਾ ਦਿਉ,ਮੁੜਕੇ ਜਨਮ ਨੀ ਲੈਣਾ ਵੀਰਾ |
ਮਾਂ ਪਿਉ ਤੇ ਭੈਣ ਭਰਾ,ਮੁੱਲ ਨਾ ਮਿਲਦੇ ਪੁੱਤਰ ਧੀਆ |
ਮੁੜ ਇੱਕ ਥਾਂ ਜੰਨਮ ਨੀ,ਆਪਾ ਇਸ ਟੱਬਰ ਦਿਆ ਜੀਆ |
ਕਰ ਯਾਦ ਵਿਛੋੜੇ ਨੂੰ, ਚੰਦਰਾਂ ਮਨ ਨਾ ਰਹਿੰਦਾ ਧੀਰਾ |
ਪੇਟੋ ਇੱਕ ਮਾਤਾ ਦਿਉਂ,ਮੁੜਕੇ ਜਨਮ ਨੀ ਲੈਣਾ ਵੀਰਾ |
ਤੂੰ ਪੈਦਾ ਕੀਤਾ ਹੈ,ਜਿਸ ਸਿੱਪੀ ਨੇ ਮਹਿੰਗਾ ਮੋਤੀ |
ਓੁਹ ਪਿਆਰੀ ਮਾਤਾ ਜੀ,ਕੋਲੇ ਮੂਰਤ ਬਣੀ ਖਲੋਤੀ |
ਸਨ ਮਾ ਦੀਆ ਸੱਧਰਾਂ ਇਹ,ਘੋੜੀ ਚੜਦਾ ਬੰਨਕੇ ਚੀਰਾ |
ਪੇਟੋ ਇੱਕ ਮਾਤਾ ਦਿਉਂ,ਮੁੜਕੇ ਜਨਮ ਨੀ ਲੈਣਾ ਵੀਰਾ |
ਇਤਿਹਾਸ ਭੁਲਾਊ ਨਾ,ਜੋ ਤੈ ਬਾਲ ਉਮਰ ਵਿੱਚ ਕੀਤਾ |
ਹੈ ਗੱਭਰੂ ਤਬਕੇ ਦੇ, ਦਿੱਤਾ ਦਿਲਾਂ ਚ ਬਾਲ ਪਲੀਤਾ |
ਰਲ ਸ਼ਹਿਰਾ ਪਿੰਡਾਂ ਦੇ, ਚੋਬਰ ਥਾਂ-ਥਾਂ ਕਰਨ ਕਚੀਰਾ |
ਪੇਟੋ ਇੱਕ ਮਾਤਾ ਦਿਉਂ,ਮੁੜਕੇ ਜਨਮ ਨੀ ਲੈਣਾ ਵੀਰਾ |
ਵਿੱਚ ਜੰਗ ਅਜਾਦੀ ਦੇ, ਵੇ ਤੂੰ ਦਿੱਤਾ ਆਪਣਾ ਸਿਰ ਲਾ |
ਮਾਵਾਂ ਪੁੱਤ ਜਨਮ ਦੀਆਂ,ਕੋਈ ਤੇਰੇ ਵਰਗਾ ਵਿਰਲਾ |
ਵਿੱਚ ਲੜੀ ਪਰੋਤਾ ਗਿਆ,ਸੁੱਚਾ ਭਾਰਤ ਮਾਂ ਦਾ ਹੀਰਾ |
ਪੇਟੋ ਇੱਕ ਮਾਤਾ ਦਿਉਂ,ਮੁੜਕੇ ਜਨਮ ਨੀ ਲੈਣਾ ਵੀਰਾ |
ਕਰਨੈਲ ਕਵੀਸਰ ਵੇ,ਤੇਰੀ ਲਿਖੂ ਛੰਦਾ ਵਿੱਚ ਸ਼ਾਵਾ |
ਚੜ ਤਖਤੇ ਫਾਂਸੀ ਦੇ, ਡੋਲੀ ਨਾ ਰਣਜੀਤ ਭਰਾਵਾ |
ਜਾ ਵਿੱਚ ਨਿਸਾਨੇ ਦੇ,ਵੱਜੀ ਛੂੱਟ ਕਮਾਨੋ ਤੀਰਾ |
ਪੇਟੋ ਇੱਕ ਮਾਤਾ ਦਿਉਂ,ਮੁੜਕੇ ਜਨਮ ਨੀ ਲੈਣਾ ਵੀਰਾ |
Friday, November 29, 2019
Harbhajan Maan - Satrangi Peengh 2
Subscribe to:
Post Comments
(
Atom
)
No comments :
Post a Comment