Atrist: BHINDA AUJLA
Track: YAAR GLASSY
Album: YAAR GLASSY
_________________________________
ਜਦ ਆ ਬਹਿੰਦੀ ਤੇਰੀ ਯਾਦ ਸਿਹਹਾਣੇ, ਫੇਰ ਪਤਾ ਨਹੀਂ ਕੀ ਹੋ ਜਾਂਦਾ
ਉਂਝ ਤਾਂ ਪੀਣ ਦੇ ਆਦੀ ਨਹੀਂ, ਘੁੱਟ ਯਾਦ ਨਾਲ ਰਲ ਪੀ ਜਾਂਦਾ....
ਦਾਰੂ ਪੀਣ ਦੇ ਆਦੀ ਨਹੀਂ ਅਸੀਂ ਮੁੱਢ ਤੋਂ ਸੋਂਫੀ ਆਂ,
ਰੁੱਖੀ ਮਿੱਸੀ ਮਿਲ ਜੇ ਨਾਲ ਲੱਸੀ ਦੇ ਸੌਂਕੀ ਆਂ.....
ਦਾਰੂ ਪੀਣ ਦੇ ਆਦੀ ਨਹੀਂ ਅਸੀਂ ਮੁੱਢ ਤੋਂ ਸੋਂਫੀ ਆਂ,
ਰੁੱਖੀ ਮਿੱਸੀ ਮਿਲ ਜੇ ਨਾਲ ਲੱਸੀ ਦੇ ਸੌਂਕੀ ਆਂ.....
ਬਿਲਕੁਲ ਹੱਥ ਨੀ ਲਾਉਂਦਾ ਏਡੀ ਸੌਂਹ ਵੀ ਖਾਧੀ ਨਹੀਂ,
ਕਦੇ ਕਦੇ ਘੁੱਟ ਲਾ ਲਾਈਦੀ ਪਰ ਪੱਕੇ ਆਦੀ ਨਹੀਂ
ਅੜੀਆਂ ਕਰਦੇ...
ਅੜੀਆਂ ਕਰਦੇ ਮਨ ਨੂੰ ਗੱਲ ਸਮਝਾਉਣੀ ਪੈਂਦੀ ਆ
ਏਸੇ ਕਰਕੇ ਯਾਰ ਗਲਾਸੀ ਲਾਉਣੀ ਪੈਂਦੀ ਆ...................੩
ਯਾਰਾਂ ਵਿਚੋਂ ਯਾਰ ਮੇਰਾ ਇਕ ਦਰਦ ਪੁਰਾਣਾ ਏ,
ਪੱਕਾ ਡੇਰਾ ਲਾਈ ਬੈਠਾ ਦਿਲ ਠਿਕਾਣਾ ਏ..
ਯਾਰਾਂ ਵਿਚੋਂ ਯਾਰ ਮੇਰਾ ਇਕ ਦਰਦ ਪੁਰਾਣਾ ਏ,
ਪੱਕਾ ਡੇਰਾ ਲਾਈ ਬੈਠਾ ਦਿਲ ਠਿਕਾਣਾ ਏ....
ਚੁੱਪਚਪਿਤੇ ਯਾਦ ਤੇਰੀ ਜਦੋਂ ਕੋਲ ਆ ਬਹਿੰਦੀ ਆ,
ਆਏ ਗਏ ਦੀ ਸੇਵਾ ਤਾਂ ਫੇਰ ਕਰਨੀ ਪੈਂਦੀ ਆ
ਤੇਰੇ ਨਾਂ ਦੀ..
ਤੇਰੇ ਨਾਂ ਦੀ ਫਿਰ ਗਲਾਸੀ ਪਾਉਣੀ ਪੈਂਦੀ ਆ,
ਏਸੇ ਕਰਕੇ ਯਾਰ ਗਲਾਸੀ ਲਾਉਣੀ ਪੈਂਦੀ ਆ...................੩
ਚੰਗੀ ਚੀਜ਼ ਨੀ ਦਾਰੂ ਜਾਣਦੀ ਦੁਨੀਆਂ ਸਾਰੀ ਏ,
ਇਸ਼ਕ ਰੋਗ ਦੇ ਮਾਰੀਆਂ ਲਾ ਲਈ ਹੋਰ ਬਿਮਾਰੀ ਏ..
ਚੰਗੀ ਚੀਜ਼ ਨੀ ਦਾਰੂ ਜਾਣਦੀ ਦੁਨੀਆਂ ਸਾਰੀ ਏ,
ਇਸ਼ਕ ਰੋਗ ਦੇ ਮਾਰੀਆਂ ਲਾ ਲਈ ਹੋਰ ਬਿਮਾਰੀ ਏ
ਦਿਲ ਤੇ ਲੱਗੀਆਂ ਚੋਟਾਂ ਨੂੰ ਜਦ ਖੋਲ ਕੇ ਵੇਖਾਂ ਮੈਂ
ਤੇਰੇ ਦਿੱਤੇ ਜ਼ਖਮਾਂ ਨੂੰ ਜਦ ਫੋਲ ਕੇ ਵੇਖਾਂ ਮੈਂ,
ਨਾ ਮਿਲਦੀ ਹੋਵੇ..
ਨਾ ਮਿਲਦੀ ਹੋਵੇ ਚੈਨ ਤੇ ਮਲੱਮ ਲਗਾਉਣੀ ਪੈਂਦੀ ਆ,
ਤੇਰੇ ਨਾਂ ਦੀ ਫਿਰ ਗਲਾਸੀ ਪਾਉਣੀ ਪੈਂਦੀ ਆ,
ਏਸੇ ਕਰਕੇ ਯਾਰ ਗਲਾਸੀ ਲਾਉਣੀ ਪੈਂਦੀ ਆ...................੩
ਮੰਨਣ ਹੰਨੀਆਂ ਨਾਲ ਜਦੋਂ ਦਾ ਹੋ ਗਿਆ ਧੋਖਾ ਏ,
ਪੈਗ ਆਸਰੇ ਟਾਈਮ ਕੱਟੀਦਾ ਔਖਾ ਸੌਖਾ ਏ
ਮੰਨਣ ਹੰਨੀਆਂ ਨਾਲ ਜਦੋਂ ਦਾ ਹੋ ਗਿਆ ਧੋਖਾ ਏ,
ਪੈਗ ਆਸਰੇ ਟਾਈਮ ਕੱਟੀਦਾ ਔਖਾ ਸੌਖਾ ਏ
ਦੁਨੀਆਂ ਦੇ ਨਾਲ ਅੱਜਕਲ ਆਪਾਂ ਘੱਟ ਹੀ ਬੋਲੀਦਾ,
ਬੋਤਲ ਦੇ ਨਾਲ ਬਹਿ ਕੇ ਦਿਲ ਦਾ ਦੁੱਖੜਾ ਫੋਲੀਦਾ,
ਜਦ ਬੋਤਲ ਦਰਦ,
ਜਦ ਬੋਤਲ ਦਰਦ ਵੰਡਾਵੇ ਗੱਲ ਸਮਝਾਉਣੀ ਪੈਂਦੀ ਆ,
ਏਸੇ ਕਰਕੇ ਯਾਰ ਗਲਾਸੀ ਲਾਉਣੀ ਪੈਂਦੀ ਆ...................੩
Friday, November 29, 2019
BHINDA AUJLA : YAAR GLASSY, punjabi font
Subscribe to:
Post Comments
(
Atom
)
No comments :
Post a Comment