Mere Walo Harbhajan Mann Bai Ji De New Album Satrangi Peengh -2 Vicho ਦੁਨੀਆ ਚਹੁੰ ਕੁ ਦਿਨਾਂ ਦਾ ਮੇਲਾ De Lyrics
ਉੱਠ ਜਗ ਮੁਸਾਫਿਰ ਤੂੰ,ਹੋਈ ਭੌਰ ਨਗਾਰੇ ਵੱਜੇ |
ਜੋ ਕਰਨਾ ਅਬ ਕਰਲੈ,ਕਰਨਾ ਕੱਲ ਸੋ ਕਰਲੈ ਅੱਜੇ |
ਗਫ਼ਲਤ ਵਿੱਚ ਬੀਤ ਗਿਆ,ਮੁੜਕੇ ਹੱਥ ਨੀ ਆਉਣਾ ਵੇਲਾ |
ਹੈ ਆਉਣਾ ਜਾਣ ਬਣਿਆ,ਦੁਨਿਆ ਚਹੁੰ ਕੁ ਦਿਨਾਂ ਦਾ ਮੇਲਾ |
ਫਲ ਟਹਿਣੀ ਲੱਗਣੇ ਨਾ,ਵਾਪਿਸ ਲਹਿਰਾਂ ਕਦੇ ਨਾਂ ਮੁੜੀਆਂ |
ਇਕੱਠ ਨਾਲ ਸਬੱਬਾਂ ਦੇ,ਬੇੜੀ ਪੂਰ ਤਰਿੰਝਣੀ ਕੁੜੀਆਂ |
ਨੱਚ ਰਹੀਆਂ ਪੂਤਾਨੀਆ, ਜਗਤ ਮਦਾਰੀ ਵਾਲਾ ਖੇਲਾ |
ਹੈ ਆਉਣਾ ਜਾਣ ਬਣਿਆ,ਦੁਨਿਆ ਚਹੁੰ ਕੁ ਦਿਨਾਂ ਦਾ ਮੇਲਾ |
ਰਿਹਾ ਝੰਮਰਾਂ ਪਾਉਂਦਾ ਸੀ, ਉੱਚਾ ਤਾਣ-ਤਾਣ ਕੇ ਸੀਨਾ |
ਉੱਤੇ ਬੈਠ ਬਨੇਰੇ ਦੇ,ਗੁਟ ਕੂੰ ਕਹੇ ਕਬੂਤਰ ਚੀਨਾ |
ਉਤੋ ਝਪਟ ਬਾਜ ਮਾਰੀ,ਪਾਸਿਉਂ ਪੋਟਿਉ ਪਿਆ ਗੁਲੇਲਾ |
ਹੈ ਆਉਣ ਜਾਣ ਬਣਿਆ,ਦੁਨੀਆ ਚਹੁੰ ਕੁ ਦਿਨਾਂ ਦਾ ਮੇਲਾ |
ਲੰਕਾ ਪਤ ਰਾਵਣ ਦੇ, ਇੱਕ ਲੱਖ ਪੂਤ ਸਵਾ ਲੱਖ ਨਾਤੀ |
ਨਿੱਤ ਜਗੇ ਦੀਪ ਮਾਲਾ ਉਸ ਘਰ ਨਾ ਦੀਵਾ ਨਾ ਬਾਤੀ |
ਸਭ ਪੀਰ ਪੈਗੰਬਰਾਂ ਨੇ, ਮੰਨੀ ਮੌਤ ਗੁਰੂ ਜੱਗ ਚੇਲਾ |
ਹੈ ਆਉਣ ਜਾਣ ਬਣਿਆ,ਦੁਨੀਆ ਚਹੁੰ ਕੁ ਦਿਨਾਂ ਦਾ ਮੇਲਾ |
ਨੁਮਰੂਦ ਵਰਗਿਆਂ ਨੇ,ਬੰਨੇ ਨਾਲ ਖੁਦਾ ਦੇ ਦਾਅਵੇ |
ਉੱਠ ਸ਼ਾਹ ਸਿਕੰਦਰ ਨੇ,ਜੀਤੇ ਜਗਤ ਜਿੱਤਣ ਨੂੰ ਧਾਵੇ |
ਜਦ ਕਾਲ ਚਪੇੜ ਵੱਜੀ,ਰੁੜ ਗਏ ਜਿਓੁਂ ਰੋਟੀ ਤੋ ਡੇਲਾ |
ਹੈ ਆਉਣ ਜਾਣ ਬਣਿਆ,ਦੁਨੀਆ ਚਹੁੰ ਕੁ ਦਿਨਾਂ ਦਾ ਮੇਲਾ |
ਬੁਰੀਆਂ ਕਰਤੂਤਾਂ ਦਾ ਲ਼ੱਗਾ ਦਾਗ ਨੀ ਲਹਿਣਾ ਸਦੀਆਂ |
ਆਕੇ ਵਿੱਚ ਤਾਕਤ ਦੇ,ਨਾ ਕਰ ਮਨਾਂ-ਮੂਰਖਾ ਬਦੀਆਂ |
ਜੱਗ ਯਾਦ ਕਰੂ ਕਰਲੈ,ਨੇਕੀ ਖੱਟਕੇ ਜਨਮ ਸੁਹੇਲਾ |
ਹੈ ਆਉਣ ਜਾਣ ਬਣਿਆ,ਦੁਨੀਆ ਚਹੁੰ ਕੁ ਦਿਨਾਂ ਦਾ ਮੇਲਾ |
ਲੈ ਮੌਤ ਵਰੰਟ ਜਦੋਂ, ਆਊ ਅਜਰਾਈਲ ਫਰਿਸ਼ਤਾ |
ਵਿੱਚ ਹੈ-ਬੂ ਪਹਿਰੇ ਦੇ, ਜਾਣਾ ਟੁੱਟ ਸੰਸਾਰੀ ਰਿਸ਼ਤਾ |
ਰਣਜੀਤ ਬਗੈਰਾ ਚੋ, ਹਾਇ ਮਾਨ ਭਰਾਵਾਂ ਚੋ |
ਜਾਊ ਟੁਰ ਕਰਨੈਲ ਇਕੱਲਾ |
ਹੈ ਆਉਣ ਜਾਣ ਬਣਿਆ,ਦੁਨੀਆ ਚਹੁੰ ਕੁ ਦਿਨਾਂ ਦਾ ਮੇਲਾ |
Friday, November 29, 2019
Duniya Cho K Dina Da Mela lyrics In Punjabi Font H.Mann
Subscribe to:
Post Comments
(
Atom
)
No comments :
Post a Comment