Singer - Diljit Dosanjh
Album - Back To Basics
Lyrics - Veet Baljit
--------------------------------------------------------------------------------------------
ਕਿਵੇਂ ਤੋੜ ਦੂ ਕੋਈ ਤੇਰਾ ਮੇਰਾ ਪਿਆਰ ਨੀ, ਮੂਹਰੇ ਜੱਟ ਖਾੜਕੂ ਖੜਾ
ਹੱਥ ਵਿੱਚ ਫੜੀ ਤਲਵਾਰ ਨੀ, ਗੁੱਟ ਵਿੱਚ ਸੋਹਣੀਏ ਕੜਾ.....
ਐਵੇਂ ਗਿੱਦੜਾਂ ਦੇ ਝੁੰਡ ਧੂੜਾਂ ਪੱਟੀ ਆਉਂਦੇ ਨੇ
ਇਹ ਨੀ ਜਾਣਦੇ ਕਿ ਦਾਅ ਮੈਨੂੰ ਛੱਤੀ ਆਉਂਦੇ ਨੇ
ਮੈਨੂੰ ਸੋਹਣੀਏ ਦੋਸਾਂਝ ਕੀਹਨੇ ਆਖਣਾਂ ਕੀਤਾ ਨਾ ਮੈਦਾਨ ਜੇ ਰੜਾ,
ਕਿਵੇਂ ਤੋੜ ਦੂ ਕੋਈ ਤੇਰਾ ਮੇਰਾ ਪਿਆਰ ਨੀ, ਮੂਹਰੇ ਜੱਟ ਖਾੜਕੂ ਖੜਾ ,,
ਜਿਹੜੇ ਕਰਦੇ ਨੇ ਨਿੱਤ ਨੀ ਐਲਾਨ ਜੰਗ ਦਾ
ਦੇਖ ਲਈ ਸਫੈਦਿਆਂ ਤੇ ਕਿਵੇਂ ਟੰਗ ਦਾ
ਮੈਨੂੰ ਸੋਂਹ ਤੇਰੀ ਲੱਗੇ ਪੱਟ ਹੋਣੀਏ ਮੌਤ ਵਾਲਾ ਭੰਨ ਦੂ ਘੜਾ ,
ਕਿਵੇਂ ਤੋੜ ਦੂ ਕੋਈ ਤੇਰਾ ਮੇਰਾ ਪਿਆਰ ਨੀ, ਮੂਹਰੇ ਜੱਟ ਖਾੜਕੂ ਖੜਾ ,,
ਸਿਰੇ ਦੇ ਸ਼ਿਕਾਰੀਆਂ ਚ ਨਾ ਵੀਤ ਦਾ
ਉੱਤੋਂ ਜਿਗਰਾ ਵੱਡਾ ਏ ਤੇਰੇ ਦਿਲਜੀਤ ਦਾ
ਉਹਦੇ ਨਾਂ ਦੀਆਂ ਲਾ-ਲਾ ਬਿੱਲੋ ਮਹਿੰਦੀਆਂ ਮੁੰਡਾ ਕੀਤੇ ਰਹਿ ਜੇ ਨਾ ਛੜਾ,
ਕਿਵੇਂ ਤੋੜ ਦੂ ਕੋਈ ਤੇਰਾ ਮੇਰਾ ਪਿਆਰ ਨੀ, ਮੂਹਰੇ ਜੱਟ ਖਾੜਕੂ ਖੜਾ ,,
Monday, December 2, 2019
Kharku - Diljit Dosanjh - Back To Basics
No related posts
Subscribe to:
Post Comments
(
Atom
)
No comments :
Post a Comment