Song : Baal Nath De Tillyo
Singer : Gurdas Maan
Album : Unknown (Live)
__________________________
ਬਾਲ ਨਾਥ ਦੇ ਟਿੱਲਿਓਂ, ਜੋਗੀ ਬਣ ਕੇ ਨਿਕਲੇ ਸਾਂ,
ਕਿਓਂ ਚੂਰੀ ਦੀਆਂ ਗੱਲਾਂ ਕਰਕੇ ਮਨ ਲਲਚਾਉਨੀ ਏ…
ਜਾ ਚੁੱਪ ਕਰਕੇ ਤੁਰ ਜਾ, ਜੋਗੀ ਜੋਗੀ ਹੁੰਦੇ ਨੇ,
ਕਿਓਂ ਨਾਗਾਂ ਦੀਆਂ ਖੁੱਡਾਂ ਅੱਗੇ ਬੀਨ ਵਜਾਉਨੀ ਏ….
ਮਸਤ ਰਹਿਣ ਦੇ, ਮੌਜ ਲੈਣਦੇ, ਨੰਗਿਆਂ ਸਾਧਾਂ ਨੂੰ,
ਕਿਓਂ ਸ਼ੇਰਾਂ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾਓਨੀ ਏ…..
ਆਪਣਾ ਜਿਸਮ ਸਵਾਹਾ ਕਰਕੇ, ਕੰਨ ਪੜਵਾਏ ਸੀ,
ਕਿਓਂ ਬੁੱਲਾਂ ’ਚੋਂ ਲੱਥੀ ਵੰਝਲੀ ਫ਼ੇਰ ਫ਼ੜਾਉਨੀ ਏ….
ਆਪਣੇ ਸਿਰ ਤੋਂ ਲਾਹ ਕੇ ਰੱਖੀ, ਪੰਡ ਹਿਸਾਬਾਂ ਦੀ ਜਿਸਨੇ,
ਕਿਓਂ ਦੂਣੀ ਦਾ ਪਹਾੜਾ ਉਸਨੂੰ ਫ਼ੇਰ ਪੜਾਉਨੀ ਏ……
ਕਿਹੜਾ ਤਖ਼ਤ ਹਜ਼ਾਰਾ, ਕਿਹੜੀ ਹੀਰ ਸਿਅਲਾਂ ਦੀ,
ਕਿਓਂ ਜੋਗੀ ਦਾ ਭੁੱਲਿਆ ਪਿੱਛਾ ਯਾਦ ਕਰਾਉਨੀ ਏ…..
ਜੋਗੀ, ਭੋਗੀ ਜਾਂ ਫ਼ੇਰ ਰੋਗੀ, ਆਪੇ ਦੱਸਦੇ ਨੀ,
‘ਮਰਜਾਣੇ’ ਨੂੰ ਕਿਹੜਾ ਮਾਨ ਬਨਾਉਣਾ ਚਾਹੁਨੀ ਏ….
Monday, December 2, 2019
Baal Nath De Tillyo - Gurdas Maan - Live
Subscribe to:
Post Comments
(
Atom
)
No comments :
Post a Comment