ਏ ਇਸ਼ਕ ਦੀ ਬਾਜ਼ੀ ਆ, ਏਥੇ ਜਾਨ਼ ਦੇ ਲੱਗਦੇ ਦਾਅ
ਇਸ ਇਸ਼ਕੇ ਦਾ ਕੀ ਭ਼ਾਅ, ਦੱਸਿਆ ਏ ਲਾਡੀ ਸ਼ਾਹ
ਜੇ ਪੁੱਗਦਾ ਏ ਤੇ ਆ, ਨਈ ਜਾ ਖਸਮਾਂ ਨੂੰ ਖਾਅ
ਇਸ਼ਕ ਦੀ ਮਹਿੰਦੀ ਏ, ਸੌਹਣਿਆਂ ਇਸ਼ਕ ਦੀ ਮਹਿੰਦੀ ਏ
ਚਮੜੀ ਨਾਲ ਉਦੇੜ ਲਵੇ ਏ ਜਦ ਵੀ ਲਹਿੰਦੀ ਏ
ਇਸ਼ਕ ਦੀ ਮਹਿੰਦੀ ਏ ਸੌਹਣਿਆਂ ਇਸ਼ਕ ਦੀ ਮਹਿੰਦੀ ਏ
ਪੈਰ ਪੈਰ ਤੇ ਡੂੰਗੀਆਂ ਚੌਟਾਂ ਸੌਖੀਆਂ ਨਈਂ ਏ ਖੇਲਾਂ
ਗਿੱਲਾ ਪੀਹਣਾਂ ਪੈਂਦਾ ਸਾਰੀ ਉਮਰ ਮਿਲਣਂ ਨਾਂ ਵਹਿਲਾਂ
ਮਰ ਕੇ ਵੀ ਨਾਂ ਮਿਲੇ ਰਿਹਾਈ ਏਡੀਆਂ ਪੱਕੀਆਂ ਜੇਲਾਂ
ਇਸ਼ਕ ਦੀਆਂ ਖੇਲਾਂ ਸੌਹਣਿਆਂ ਇਸ਼ਕ ਦੀਆਂ ਖੇਲਾਂ
ਇਸ਼ਕ ਦੀ ਮਹਿਫ਼ਿਲ ਦੇ ਵਿੱਚ ਹੁੰਦੀਆਂ ਸਿਰਾਂ ਦੀਆਂ ਵੇਲਾਂ
ਇਸ਼ਕ ਦੀਆਂ ਖੇਲਾਂ ਸੌਹਣਿਆਂ ਇਸ਼ਕ ਦੀਆਂ ਖੇਲਾਂ
ਇਸ਼ਕ ਦਾ ਸੌਦਾ ਅਕਲ਼ ਵਾਲਿਆਂ ਨੂੰ ਨਾਂ ਮਾਫ਼ਕ ਬਹਿੰਦਾ
ਝੱਲ਼ੇ, ਮਜਨੂੰ, ਸ਼ੌਦਾਈ, ਪਾਗ਼ਲ ਅਖਵਾਉਣਾਂ ਪੈਂਦਾ
ਦੁਨੀਆਂ ਸੌਂ ਜਾਂਦੀ ਤਾਂ ਗਿੱਧਾ ਆਸ਼ਿਕਾਂ ਵਾਲਾ ਪੈਂਦਾ
ਇਸ਼ਕ ਦਾ ਗਿੱਧਾ ਏ ਸੌਹਣਿਆਂ ਇਸ਼ਕ ਦਾ ਗਿੱਧਾ ਏ
ਸਿਰ ਦੇ ਭਾਰ ਨਚਾਉਂਦਾ ਨਾ ਸੌਖਾ ਨਾਂ ਸਿੱਧਾ ਏ
ਇਸ਼ਕ ਦਾ ਗਿੱਧਾ ਏ ਸੌਹਣਿਆਂ ਇਸ਼ਕ ਦਾ ਗਿੱਧਾ ਏ
ਪੰਜ ਦੁਨੀਆਂ ਦੀਆਂ, ਚੌਵੀ ਘੰਟੇ ਆਸ਼ਿਕਾਂ ਦੀਆਂ ਨਮਾਜ਼ਾਂ
ਸੁਣੇਂ ਨਾਂ ਸੁਣੇਂ ਦੇਣੀਆਂ ਪੈਂਦੀਆਂ ਚੱਥੌ ਪੈਰ਼ ਆਵਾਜ਼ਾਂ
ਆਖ਼ਰੀ ਸਾਹ ਤੱਕ ਪਰਚ਼ੇ ਪੈਂਦੇ ਯ਼ਾਰ ਨਾਂ ਕਰਨ ਲਿਹਾਜਾਂ
ਇਸ਼ਕ ਦੀ ਮਾਲਾ ਵੇ ਸੌਹਣਿਆਂ ਇਸ਼ਕ ਦੀ ਮਾਲਾ ਵੇ
ਆਖ਼ਰੀ ਮਣਂਕਾ ਫੇਰੇ ਕੋਈ ਕਰਮਾ ਵਾਲਾ ਵੇ
ਇਸ਼ਕ ਦੀ ਮਾਲਾ ਵੇ ਸੌਹਣਿਆਂ ਇਸ਼ਕ ਦੀ ਮਾਲਾ ਵੇ
ਇਸ਼ਕ ਦਾ ਰੁਤਬਾ ਉੱਚਾ ਸੱਜਣਾਂ ਮਰ ਕੇ ਹੁੰਦਾ ਪਾਉਂਣਾ
ਤਨ਼ ਪਿੰਜਰ ਨੂੰ ਸਾਜ਼ ਬਣਾਂ ਕੇ ਗ਼ੀਤ ਯ਼ਾਰ ਦਾ ਗਾਉਂਣਾ
ਤਲ਼ਵਾਰਾਂ ਤੇ ਤੁਰਨਾਂ "ਦੇਬੀ" ਕੰਢਿਆਂ ਉੱਤੇ ਸੌਣਾਂ
ਇਸ਼ਕ ਦੀ ਘਾਟੀ ਏ ਸੌਹਣਿਆਂ ਇਸ਼ਕ ਦੀ ਘਾਟੀ ਏ
ਜੋ ਚੜਿਆ ਸੋ ਮਰਿਆ ਬਸ ਕਹਾਣੀਂ ਬਾਕੀ ਏ
ਇਸ਼ਕ ਦੀ ਘਾਟੀ ਏ ਸੌਹਣਿਆਂ ਇਸ਼ਕ ਦੀ ਘਾਟੀ ਏ..............
Friday, December 6, 2019
ISHQ DI MEHNDI-debi makhsoospuri punjabi font
Subscribe to:
Post Comments
(
Atom
)
No comments :
Post a Comment