biggest platform for punjabi lyrics, hariyanvi lyrics and other regional language lyrics.

Friday, December 6, 2019

Lyrics- aashquan di line... Punjabi font

No comments :


"ਦਾਵਿਆਂ ਦੀ ਦੌੜ ਚ’,
ਪੰਜਾਬ ਪਿੱਛੇ ਰਹਿ ਗਿਆ..
ਭਗਤ ਸਿੰਘ ਆ ਗਿਆ,
ਸਰਾਭਾ ਕਿੱਥੇ ਰਹਿ ਗਿਆ..
ਸਾਰੀ ਆਜ਼ਾਦੀ ਕੱਲਾ,
ਗਾਂਧੀ ਤਾਂ ਨੀਂ ਲੈ ਗਿਆ..
ਗਦਰੀ-ਬਾਬਿਆਂ ਦਾ ਕਿਵੇਂ,
ਗਦਰ ਭੁਲਾਵਾਂ ਮੈਂ..
ਝੂਠੇ-ਇਤਿਹਾਸ ਉੱਤੇ,
ਮੋਹਰ ਕਿਵੇਂ ਲਾਵਾਂ ਮੈਂ.."

ਜ਼ਰਾ ਸੋਚ ਕੇ ਸੁਣਾਈਂ ਅੱਜ ਫ਼ੈਸਲਾ,
ਨੀਂ ਜਿੰਮੇਦਾਰੀ ਬੜੀ ਭਾਰੀ ਏ..
ਤੇਰੇ ਆਸ਼ਿਕਾਂ ਦੀ ਲਾਈਨ ਬੜੀ ਲੰਬੀ ਏ,
ਅਖੀਰ ਵਿੱਚ ਮੇਰੀ ਵਾਰੀ ਏ..||

ਡੇਰਿਆਂ ਨੇਂ ਕੀਤਾ ਸਿੱਖ-ਪੰਥ ਕਮਜ਼ੋਰ,
ਲੈਂਡ-ਕਰੂਜ਼ਰਾਂ ਚ’ ਘੁੰਮਦੇ ਨੇਂ ਚੋਰ..
ਬੇਨਜ਼ੀਰ ਪਤਾ ਨੀਂ ਕਿਓਂ ਮਾਰਤੀ,
ਜਿੱਤ ਗਿਆ ਉਬਾਮਾ ਖੁਸ਼ ਬੜੇ ਭਾਰਤੀ..
ਬੈਠਾ ਤੇਲਗੀ ਨਜ਼ਾਰੇ ਲੈਂਦਾ ਜੇਲ ਚ’,
ਸਪੋਰਟ ਉਸਨੂੰ ਸਰਕਾਰੀ ਏ..
ਤੇਰੇ ਆਸ਼ਿਕਾਂ ਦੀ ਲਾਈਨ ਬੜੀ ਲੰਬੀ ਏ,
ਅਖੀਰ ਵਿੱਚ ਮੇਰੀ ਵਾਰੀ ਏ..||

ਮੰਨੋ ਜ਼ਾਂ ਨਾ ਮੰਨੋ ਬੁਸ਼ ਵੀ ਹੈ ਪੰਗੇਬਾਜ਼,
ਮਿੰਟਾਂ ਚ’ ਫ਼ਿਦਾਈਨ ਦੇਖੋ ਢਾਹ ਗਏ ਤਾਜ਼..
ਆਪਣੇ ਹੀ ਕੰਮ ਲੱਗੀ ਹੋਈ ਏ ਅਲ-ਕਾਇਦਾ,
ਪਤਾ ਨਹੀਂ ਨੁਕਸਾਨ ਹੈ ਜ਼ਾਂ ਹੈ ਫ਼ਾਇਦਾ..
ਆ ਜਾਓ ਇਕੱਠੇ ਹੋ ਕੇ ਦੇਸ਼ ਲਈ ਲੜੀਏ,
ਸੈਕਿੰਡ ਸਾਡੇ ਉੱਤੇ ਭਾਰੀ ਏ..
ਤੇਰੇ ਆਸ਼ਿਕਾਂ ਦੀ ਲਾਈਨ ਬੜੀ ਲੰਬੀ ਏ,
ਅਖੀਰ ਵਿੱਚ ਮੇਰੀ ਵਾਰੀ ਏ..||

ਉਂਝ ਮੇਰੇ ਹੱਥਾਂ ਦੀਆਂ ਲਾਈਨਾਂ ਵੀ ਨੇਂ ਲੰਬੀਆਂ,
ਰੇਲ ਦੀਆਂ ਲਾਈਨਾਂ ਵਾਂਗ ਸਾਰੀਆਂ ਨਿਕੰਮੀਆਂ..
ਪੈਸੇ ਲੈਕੇ ਅੱਜ-ਕਲ ਚੌਕੇ-ਛੱਕੇ ਵੱਜਦੇ,
ਰੋਟੀ ਨਾਲ ਨਹੀਂ ਏ ਤਾਂ ਅਚਾਰ ਨਾਲ ਰੱਜਦੇ..
ਬਿਨ-ਸਬੂਤ ਸਿੰਘ ਫ਼ਾਂਸੀ ਉੱਤੇ ਚਾੜ੍ਹਣੇ,
ਸਰਕਾਰ ਦੀ ਏ ਹੁਸ਼ਿਆਰੀ ਏ..
ਤੇਰੇ ਆਸ਼ਿਕਾਂ ਦੀ ਲਾਈਨ ਬੜੀ ਲੰਬੀ ਏ,
ਅਖੀਰ ਵਿੱਚ ਮੇਰੀ ਵਾਰੀ ਏ..||

ਮਾਰਦਾ ਨਾਂ ਬੱਟ ਜਿੱਤ ਜਾਂਦਾ ਬਈ ਜ਼ਿਡਾਨ,
ਹੁਣ ਮੈਨੂੰ ਲੱਗਦਾ ਏ ਜੱਟ ਸੀ ਸੱਦਾਮ..
ਬਚ ਜਾਂਦਾ ਹੁੰਦਾ ਸਲਮਾਨ ਜੇ ਨਾ ਖਾਨ,
ਯਾਰੀ ਪਿੱਛੇ ਸਭ ਕੁਝ ਵਾਰ ਗਿਆ "ਮਾਨ"..
ਨੀਂ ਮੈਂ ਬਾਗੀ-ਤਬੀਅਤਾਂ ਦਾ ਮਾਲਿਕ,
ਨੀਂ ਤੇਰੀ ਸੋਚ ਸਰਕਾਰੀ ਏ..
ਤੇਰੇ ਆਸ਼ਿਕਾਂ ਦੀ ਲਾਈਨ ਬੜੀ ਲੰਬੀ ਏ,
ਅਖੀਰ ਵਿੱਚ ਮੇਰੀ ਵਾਰੀ ਏ..||


No comments :

Post a Comment