ਸਾਡੇ ਸਿਰ ਤੇ ਅੱਜਕਲ ਤਾਂ ਇਲਜ਼ਾਮ ਬੜੇ ਹੋ ਗਏ.........੨
ਇਲਜ਼ਾਮ ਬੜੇ ਹੋ ਗਏ.........੨
ਤੁਸੀਂ ਮਸ਼ਹੂਰ ਬੜੇ ਹੋ ਗਏ, ਅਸੀਂ ਬਦਨਾਮ ਬੜੇ ਹੋ ਗਏ.....੨
ਝੂਠੇ ਵਾਅਦੇ ਕਸਮਾਂ ਇਕੱਠੇ ਜਿਉਣ ਦੀਆਂ,
ਅੱਜਕਲ ਇਹ ਸਭ ਖੇਡਾਂ ਜੀਅ ਪਰਚਾਉਣ ਦੀਆ......੨
ਇਸ਼ਕ ਦੀ ਮੰਡੀ ਦਿਲ ਦੇ, ਸਸਤੇ ਦਾਮ ਬੜੇ ਹੋ ਗਏ,
ਦਾਮ ਬੜੇ ਹੋ ਗਏ.....ਸਸਤੇ ਦਾਮ ਬੜੇ ਹੋ ਗਏ,
ਤੁਸੀਂ ਮਸ਼ਹੂਰ ਬੜੇ ਹੋ ਗਏ, ਅਸੀਂ ਬਦਨਾਮ ਬੜੇ ਹੋ ਗਏ.....੨
ਜਿਸਮ ਓ ਰੂਹ ਤੱਕ ਜਿੰਨੀ ਨਿਭੀ ਨਿਭਾਉਂਦੇ ਰਹੇ,
ਸਿਰ ਮੱਥੇ ਰੱਖ ਨੱਖਰੇ ਨਾਜ਼ ਉਠਾਉਂਦੇ ਰਹੇ..........੨
ਸੋਚ ਲਈਦੈ ਫਰਜ਼ਾਂ ਤੋਂ ਆਰਾਮ ਬੜੇ ਹੋ ਗਏ
ਆਰਾਮ ਬੜੇ ਹੋ ਗਏ... ਹੁਣ ਆਰਾਮ ਬੜੇ ਹੋ ਗਏ
ਤੁਸੀਂ ਮਸ਼ਹੂਰ ਬੜੇ ਹੋ ਗਏ, ਅਸੀਂ ਬਦਨਾਮ ਬੜੇ ਹੋ ਗਏ.....੨
ਦੁਨੀਆਂ ਉਤੇ ਲੋਕ ਦੁੱਖੀ ਨੇ ਹੋਰ ਬੜੇ,
ਲੁੱਕ ਲੁੱਕ ਪੀਂਦੇ ਫੜੇ ਗਏ ਜੋ ਚੋਰ ਬੜੇ.......੨.
"ਮਿੰਟੂ" ਸਾਡੇ ਚਰਚੇ ਕਿਉਂ ਸਰੇਆਮ ਬੜੇ ਹੋ ਗਏ,
ਸਰੇਆਮ ਬੜੇ ਹੋ ਗਏ..........੨
ਤੁਸੀਂ ਮਸ਼ਹੂਰ ਬੜੇ ਹੋ ਗਏ, ਅਸੀਂ ਬਦਨਾਮ ਬੜੇ ਹੋ ਗਏ.....੨
Tuesday, December 3, 2019
Badnaam - Raj Brar [Punjabi Font]
Subscribe to:
Post Comments
(
Atom
)
No comments :
Post a Comment