Song Name : Meri Maa
Artists : Harbhajan Singh Palaha (Bhajji) & Lakhwinder Lucky
Lyrics : Sanjay Glory
ਮਾਫ ਕਰੀ ਮੇਰੇ ਰੱਬਾ ਮੈਨੂੰ
ਬੁਰਾ ਕਿਤੇ ਜੇ ਲੱਗਿਆ ਤੈਨੂੰ
ਰਾਤੀ ਦਿਨੇ ਧਿਆਇਆ ਤੈਨੂੰ
ਦਿਲ ਦੇ ਵਿੱਚ ਵਸਾਇਆ ਤੈਨੂੰ
ਦੂਰ ਕਦੇ ਨਾ ਹੋਇਆ ਮੈਥੋ
ਜੋ ਮੰਗਿਆ ਮੈ ਪਾਇਆ ਤੈਥੋ
ਜੱਗ ਵਿੱਚ ਮੇਰਾ ਨਾਂਮ ਚਮਕਾਇਆ
ਮੈਨੂੰ ਫਰਸ਼ੋ ਅਰਸ਼ ਬਿਠਾਇਆ
ਪਰ ਇੱਕ ਗਲਤੀ ਮੈਥੋ ਹੋਈ
ਮੇਰੇ ਦਿਲ ਦੇ ਵਿੱਚ ਹੇ ਕੋਈ
ਬੈਠਾ ਤੈਥੋ ਉੱਚੀ ਥਾ
ਮੇਰੀ ਮਾਂ , ਮੇਰੀ ਮਾਂ , ਮੇਰੀ ਮਾਂ , ਮੇਰੀ ਮਾਂ , ਮੇਰੀ ਮਾਂ , ਮੇਰੀ ਮਾਂ
ਜਿਸ ਦਿੱਤਾ ਮੈਨੂੰ ਜੀਵਨਦਾਨ
ਕਿੰਝ ਭੁੱਲਾ ਉਸ ਦਾ ਇਹਸਾਨ
ਦਾਅ ਤੇ ਲਾਕੇ ਆਪਣੀ ਜਾਨ
ਲੈ ਆਈ ਮੈਨੂੰ ਵਿੱਚ ਜਹਾਨ
ਆਪਣੇ ਜਿਸਮ ਨੂੰ ਆਪੇ ਪਿੰਜਇਆ
ਆਪਣੇ ਲਹੂ ਨਾਲ ਮੈਨੂੰ ਸਿੰਜਆ
ਕਿੰਝ ਭੁੱਲ ਜਾਵਾ ਮੈ ਉਹ ਬਾਤਾ
ਜਾਗ ਜਾਗ ਉਸ ਕੱਟੀਆ ਰਾਤਾ
ਮੇਰਾ ਹਰ ਇੱਕ ਦੁਖ ਵਡਾਇਆ
ਸੁੱਕੀ ਥਾ ਤੇ ਮੈਨੂੰ ਪਾਇਆ
ਆਪ ਪੈ ਗਈ ਗਿੱਲੀ ਥਾ
ਮੇਰੀ ਮਾਂ , ਮੇਰੀ ਮਾਂ , ਮੇਰੀ ਮਾਂ , ਮੇਰੀ ਮਾਂ , ਮੇਰੀ ਮਾਂ , ਮੇਰੀ ਮਾਂ
ਮੈਨੂੰ ਕੱਛੜ ਚੱਕ ਖਿਡਾਇਆ
ਉੱਨਗਲੀ ਫੜ ਕੇ ਤੁਰਨਾ ਸਿਖਾਇਆ
ਜਦ ਹਨੇਰੀ ਝੱਖੜ ਆਇਆ
ਮੈਨੂੰ ਬੁੱਕਲ ਵਿੱਚ ਲੁਕਾਇਆ
ਮਾਰ ਕੇ ਆਪਣੇ ਸ਼ੋਕ ਅਧੁਰੇ
ਸਭ ਚਾਅ ਕੀਤੇ ਮੇਰੇ ਪੂਰੇ
ਭੁੱਖੀ ਸੋ ਗਈ ਉਹ ਘੁੱਟ ਘੁੱਟ ਕੇ
ਮੈਨੁੰ ਖਿਲਾਈ ਚੁਰੀ ਕੁੱਟ ਕੇ
ਪਤਾ ਨਹੀ ਕੀ ਉਸਤੇ ਬੀਤੀ
ਹਰ ਜਿੱਦ ਮੇਰੀ ਪੂਰੀ ਕੀਤੀ
ਕਦੇ ਨਾ ਕੀਤੀ ਨਾਹ
ਮੇਰੀ ਮਾਂ , ਮੇਰੀ ਮਾਂ , ਮੇਰੀ ਮਾਂ , ਮੇਰੀ ਮਾਂ , ਮੇਰੀ ਮਾਂ , ਮੇਰੀ ਮਾਂ
ਜਦ ਕਿਤੇ ਮੇਰਾ ਉਲਾਬਾ ਆਇਆ
ਉਸਨੇ ਹਰ ਦਮ ਪਰਦਾ ਪਾਇਆ
ਮੇਰੇ ਸਾਰੇ ਐਬ ਲੁਕਾਏ
ਉਸਨੇ ਤਾ ਬਸ ਲਾਡ ਲਡਾਏ
ਸੱਟ ਕਿਤੇ ਜੇ ਵੱਜੀ ਮੇਰੇ
ਉਸਦੀਆ ਅੱਖਾ ਹੰਝੁ ਕੇਰੇ
ਜਦ ਕਦੇ ਮੈਨੂੰ ਚੜਿਆ ਤਾਪ
ਉਹ ਭੱਲ ਬੇਠੀ ਆਪਣਾ ਆਪ
ਵਕਤ ਕਿਤੇ ਜੇ ਪੈ ਗਏ ਭਾਰੇ ਪਾਸਾ ਵੱਟ ਕੇ ਲ਼ੱਗ ਗਏ ਸਾਰੇ
ਉਸ ਫੜ ਲਈ ਮੇਰੀ ਬਾਹ
ਮੇਰੀ ਮਾਂ , ਮੇਰੀ ਮਾਂ , ਮੇਰੀ ਮਾਂ , ਮੇਰੀ ਮਾਂ , ਮੇਰੀ ਮਾਂ , ਮੇਰੀ ਮਾਂ
ਤੂੰ ਕਿਹੜਾ ਅਸਮਾਨੋ ਲੱਥਾ
ਤੇਰੀ ਵੀ ਮਾਂ ਹੋਣੀ ਰੱਬਾ
ਜਦ ਜਦ ਤੂੰ ਧਰਤੀ ਤੇ ਆਇਆ
ਤੈਨੂੰ ਵੀ ਕਿਸੇ ਮਾਂ ਨੇ ਜਾਇਆ
ਤੇਰੀ ਮਾਂ ਜਾ ਮੇਰੀ ਮਾਂ ਏਹ
ਮਾਂ ਦੀ ਸਭਤੋ ਉੱਚੀ ਥਾ ਏਹ
ਹੱਥ ਜੋੜ ਮੈ ਕਰਾ ਅਰਜੋਈ
ਦੁਸ਼ਮਣ ਦੀ ਵੀ ਮਾਂ ਨਾ ਖੋਈ
ਗਲੋਰੀ ਖਾਦਾ ਮਾਂ ਦੀ ਸੌਹ ਏਹ
ਠੰਡੀ ਲੱਖਾ ਬੋਹੜਾ ਤੋ ਹੈ
ਇਸ ਦੀ ਮਮਤਾ ਦੀ ਛਾ
ਮੇਰੀ ਮਾਂ , ਮੇਰੀ ਮਾਂ , ਮੇਰੀ ਮਾਂ , ਮੇਰੀ ਮਾਂ , ਮੇਰੀ ਮਾਂ , ਮੇਰੀ ਮਾਂ
Saturday, November 16, 2019
Meri Maa Artists : Harbhajan Singh Palaha (Bhajji) & Lakhwinder Lucky punjabi font
Subscribe to:
Post Comments
(
Atom
)
No comments :
Post a Comment