Singer - Kamal Heer
Song Name - Bulla
ਇੱਕ ਬੁੱਲਾ ਆਇਆ ਏ ਸਮੁੰਦਰਾਂ ਤੋਂ ਪਾਰ ਦਾ
ਦੱਸਦਾ ਏ ਹਾਲ ਮੇਰੇ ਪਿੰਡ ਦੀ ਨੁਹਾਰ ਦਾ
ਇੱਕ ਬੁੱਲਾ ਆਇਆ ਏ ਸਮੁੰਦਰਾਂ ਤੋਂ ਪਾਰ ਦਾ
ਇੱਕ ਬੁੱਲਾ ਆਇਆ ਏ ...
ਜਦੋਂ ਮੇਰੇ ਪਿੰਡ ਦੀਆਂ ਤੀਆਂ ਧੀਆਂ ਮਿਲ਼ੀਆਂ
ਰੋ ਰੋ ਇਸ ਬੁੱਲੇ ਦੀਆਂ ਅੱਖਾਂ ਹੋਈਆਂ ਗਿੱਲੀਆਂ
ਖਿੰਡ ਗਿਆ ਰੰਗ ਕਿਸੇ ਕੱਜਲ਼ੇ ਦੀ ਧਾਰ ਦਾ
ਇੱਕ ਬੁੱਲਾ ਆਇਆ ਏ ਸਮੁੰਦਰਾਂ ਤੋਂ ਪਾਰ ਦਾ
ਇੱਕ ਬੁੱਲਾ ਆਇਆ ਏ ...
ਜਦੋਂ ਜਦੋਂ ਆਏ ਬੁੱਲੇ ਠੰਡੀਆਂ ਹਵਾਵਾਂ ਦੇ
ਚਿਰਾਂ ਬਾਅਦ ਮਿਲ਼ੇ ਹੋਣ ਜਿਵੇਂ ਪੁੱਤ ਮਾਵਾਂ ਦੇ
ਲੱਗਦਾ ਏ ਸੀਨੇ ਜਾਵੇ ਸੀਨਿਆਂ ਨੂੰ ਠਾਰ ਦਾ
ਇੱਕ ਬੁੱਲਾ ਆਇਆ ਏ ਸਮੁੰਦਰਾਂ ਤੋਂ ਪਾਰ ਦਾ
ਇੱਕ ਬੁੱਲਾ ਆਇਆ ਏ ...
ਦਿੰਦਾ ਏ ਸੁਨੇਹਾ ਸੋਹਣੇ ਸੋਨੇ ਜਿਹੇ ਪੁੱਤਾਂ ਨੂੰ
ਧੀਆਂ ਨੂੰ ਨਾ ਮਾਰਿਓ ਤੇ ਵੱਢਿਓ ਨਾ ਰੁੱਖਾਂ ਨੂੰ
ਸੁੱਖਾਂ ਥੋਡੀਆਂ ਦੇ ਨਾਲ਼ ਸੁੱਖਾਂ ਮੈਂ ਗੁਜ਼ਾਰ ਦਾ
ਇੱਕ ਬੁੱਲਾ ਆਇਆ ਏ ਸਮੁੰਦਰਾਂ ਤੋਂ ਪਾਰ ਦਾ
ਇੱਕ ਬੁੱਲਾ ਆਇਆ ਏ ...
ਇੱਕ ਮੇਰੇ ਸਿਰ ਬਾਪੂ ਬੋਹੜਾਂ ਵਾਲ਼ੀ ਛਾਂ ਏ
ਇੱਕ ਮੇਰੇ ਸਿਰ 'ਤੇ ਪੰਜਾਬੀ ਮੇਰੀ ਮਾਂ ਏ
ਦਵਿੰਦਰ ਨੂੰ ਆਸਰਾ ਏ ਦੋਹਾਂ ਦੇ ਪਿਆਰ ਦਾ
ਇੱਕ ਬੁੱਲਾ ਆਇਆ ਏ ਸਮੁੰਦਰਾਂ ਤੋਂ ਪਾਰ ਦਾ
ਦੱਸਦਾ ਏ ਹਾਲ ਮੇਰੇ ਖੰਨੇ ਦੀ ਨੁਹਾਰ ਦਾ
ਇੱਕ ਬੁੱਲਾ ਆਇਆ ਏ ਸਮੁੰਦਰਾਂ ਤੋਂ ਪਾਰ ਦਾ
ਇੱਕ ਬੁੱਲਾ ਆਇਆ ਏ ...
Wednesday, November 20, 2019
Bulla by kamal heer punjabi font
Subscribe to:
Post Comments
(
Atom
)
No comments :
Post a Comment