Ik Saah - Kanth Kaler punjabi font / ਇੱਕ ਸਾਹ - ਕੰਠ ਕਲੇਰ
ਗੀਤ - ਇੱਕ ਸਾਹ
ਗਾਇਕ - ਕੰਠ ਕਲੇਰ
ਗੀਤਕਾਰ - ਕਾਲਾ ਨਿਜ਼ਾਮਪੁਰੀ
ਤੇਰੇ ਪਰਛਾਵੇ ਆਂ,ਦਿਲ ਤੇਰੇ ਨਾਵੇ ਆਂ
ਤੇਰੇ ਪਰਛਾਵੇ ਆ ਦਿਲ ਤੇਰੇ ਨਾਵੇਂ ਆ(x2)
ਤੈਨੂੰ ਕੋਲ ਬਿਠਾ ਕੇ ਵੇ
ਗੱਲ ਦਿਲ ਦੀ ਕਹੀਏ ਸੱਜਣਾ
ਇੱਕ ਸਾਹ ਨਾ'
ਇੱਕ ਸਾਹ ਨਾਲ ਦੋ ਵਾਰੀ
ਤੇਰਾ ਨਾਮ ਲਈਏ ਸੱਜਣਾ(x2)
ਰੂਹ ਨਾਲ ਰੂਹ ਮਿਲੀ
ਨੈਣਾ ਨਾਲ ਨੈਣ ਮਿਲੇ
ਤੇਰਾ ਬਿਨਾ ਸੋਹਣਿਆ ਨਾ ਇੱਕ ਪਲ ਚੈਨ ਮਿਲੇ(x2)
ਸੋਚਾ ਤੇਰੀਆਂ ਚ ਡੁਬ ਜਾਏ ਜਦੋ ਕੱਲੇ ਕੀਤੇ ਬਹੀਏ ਸੱਜਣਾ
ਇੱਕ ਸਾਹ ਨਾ'
ਇੱਕ ਸਾਹ ਨਾਲ ਦੋ ਵਾਰੀ
ਤੇਰਾ ਨਾਮ ਲਈਏ ਸੱਜਣਾ(x2)
ਹਾਲ ਤੇਰਾ ਪੁੱਛਦੇ ਆਂ ਠੰਡੀਆਂ ਹਵਾਵਾਂ ਤੋਂ
ਆਉਣਾ ਕਦੋ ਸੱਜਣਾ ਨੇ ਪੁੱਛੀ ਜਾਈਏ ਰਾਹਵਾਂ ਤੋਂ(x2)
ਪੀਂਘ ਇਸ਼ਕੇ ਦੀ ਅੰਬਰਾਂ ਤੇ
ਝੂਚਾ ਪਿਆਰ ਵਾਲਾ ਲਾਈਏ ਸੱਜਣਾ
ਇੱਕ ਸਾਹ ਨਾ'
ਇੱਕ ਸਾਹ ਨਾਲ ਦੋ ਵਾਰੀ
ਤੇਰਾ ਨਾਮ ਲਈਏ ਸੱਜਣਾ(x2)
ਹਾਂ ਕੀਣ ਮਿਣ ਕਣੀਆਂ ਦੀ ਲੱਗੀ ਬਰਸਾਤ ਵੇ
ਤੇਰੇ ਨਾਲ ਨਿਜ਼ਾਮਪੁਰੀ ਹੋ ਗਈ ਮੁਲਾਕਾਤ ਵੇ(x2)
ਕਾਲੇ ਹੋ ਗਈ ਪ੍ਰਭ ਤੇਰੀ
ਹੋਕੇ ਇੱਕ ਮਿਕ ਰਹੀਏ ਸੱਜਣਾ
ਇੱਕ ਸਾਹ ਨਾ'
ਇੱਕ ਸਾਹ ਨਾਲ ਦੋ ਵਾਰੀ
ਤੇਰਾ ਨਾਮ ਲਈਏ ਸੱਜਣਾ(x2)
Tuesday, July 16, 2019
Ik Saah - Kanth Kaler punjabi font / ਇੱਕ ਸਾਹ - ਕੰਠ ਕਲੇਰ
Subscribe to:
Post Comments
(
Atom
)
No comments :
Post a Comment